ਜੋਸ਼ੂਆ ਨੂੰ ਹਰਾ ਕੇ ਮੁੜ ਵਿਸ਼ਵ ਹੈਵੀਵੇਟ ਚੈਂਪੀਅਨ ਬਣੇ ਉਸਿਕ

Sunday, Aug 21, 2022 - 12:17 PM (IST)

ਜੋਸ਼ੂਆ ਨੂੰ ਹਰਾ ਕੇ ਮੁੜ ਵਿਸ਼ਵ ਹੈਵੀਵੇਟ ਚੈਂਪੀਅਨ ਬਣੇ ਉਸਿਕ

ਜੇਦਾ (ਸਾਊਦੀ ਅਰਬ) : ਯੂਕਰੇਨ ਦੇ ਮੁੱਕੇਬਾਜ਼ ਅਲੈਕਸਾਂਦਰ ਉਸਿਕ ਨੇ ਇੱਥੇ ਕਿੰਗ ਅਬਦੁੱਲਾ ਸਪੋਰਟਸ ਸਿਟੀ 'ਚ ਰੋਮਾਂਚਕ ਮੁਕਾਬਲੇ 'ਚ ਐਂਥਨੀ ਜੋਸ਼ੂਆ ਨੂੰ ਹਰਾ ਕੇ ਆਪਣਾ ਵਿਸ਼ਵ ਹੈਵੀਵੇਟ ਖਿਤਾਬ ਬਰਕਰਾਰ ਰੱਖਿਆ।

ਇਸ ਮੈਚ 'ਚ ਜਦੋਂ ਜੱਜ ਆਪਣਾ ਫੈਸਲਾ ਸੁਣਾ ਰਹੇ ਸਨ ਤਾਂ ਇਨ੍ਹਾਂ ਦੋਵਾਂ ਮੁੱਕੇਬਾਜ਼ਾਂ ਨੇ ਯੂਕਰੇਨ ਦਾ ਝੰਡਾ ਫੜਿਆ ਹੋਇਆ ਸੀ। ਜਦੋਂ ਉਸਿਕ ਨੂੰ ਜੇਤੂ ਐਲਾਨਿਆ ਗਿਆ ਤਾਂ ਉਸ ਨੇ ਝੰਡੇ ਨਾਲ ਆਪਣਾ ਚਿਹਰਾ ਢੱਕ ਲਿਆ। 35 ਸਾਲਾ ਉਸਿਕ ਨੇ ਰੂਸੀ ਹਮਲੇ ਦੇ ਖਿਲਾਫ ਯੂਕਰੇਨੀ ਫੌਜ ਵਿੱਚ ਸੇਵਾ ਦੇਣ ਤੋਂ ਛੇ ਮਹੀਨੇ ਬਾਅਦ ਡਬਲਯੂ. ਬੀ. ਏ., ਡਬਲਯੂ. ਬੀ. ਓ. ਅਤੇ ਆਈ. ਬੀ. ਐਫ. ਖਿਤਾਬ ਜਿੱਤੇ।

ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਮੈਚ ਤੋਂ ਪਹਿਲਾਂ ਉਨ੍ਹਾਂ ਲਈ ਸੰਦੇਸ਼ ਭੇਜਿਆ ਸੀ। ਮੈਚ ਤੋਂ ਬਾਅਦ ਉਸ ਦੇ ਵਿਰੋਧੀ ਜੋਸ਼ੂਆ ਨੇ ਵੀ ਉਸ ਦੇ ਹੌਂਸਲੇ ਦੀ ਤਾਰੀਫ ਕੀਤੀ।


author

Tarsem Singh

Content Editor

Related News