US Open: ਸੇਰੇਨਾ ਵਿਲੀਅਮਸ ਤੇ ਥੀਮ ਤੀਜੇ ਦੌਰ 'ਚ, ਮਰੇ ਬਾਹਰ

Friday, Sep 04, 2020 - 09:58 PM (IST)

ਨਿਊਯਾਰਕ- 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਦੂਜੀ ਸੀਡ ਆਸਟਰੇਲੀਆ ਦੇ ਡੋਮਿਨਿਕ ਥੀਮ ਆਪਣੇ-ਆਪਣੇ ਮੁਕਾਬਲੇ ਜਿੱਤ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਪਹੁੰਚ ਗਏ ਜਦਕਿ ਸਾਬਕਾ ਓਲੰਪਿਕ ਚੈਂਪੀਅਨ ਬ੍ਰਿਟੇਨ ਦੇ ਐਂਡੀ ਮਰੇ ਆਪਣਾ ਮੁਕਾਬਲਾ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਵਿਸ਼ਵ ਰੈਂਕਿੰਗ 'ਚ ਤੀਜੇ ਨੰਬਰ ਦੇ ਖਿਡਾਰੀ ਥੀਮ ਨੇ ਭਾਰਤ ਦੇ ਚੋਟੀ ਸਿੰਗਲ ਖਿਡਾਰੀ ਸੁਮਿਤ ਨਾਗਲ ਨੂੰ ਲਗਾਤਾਰ ਸੈੱਟਾਂ 'ਚ 6-3, 6-3, 6-2 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾਂ ਬਣਾਈ। ਥੀਮ ਦਾ ਤੀਜੇ ਰਾਊਂਡ 'ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨਾਲ ਮੁਕਾਬਲਾ ਹੋਵੇਗਾ। ਪੁਰਸ਼ ਵਰਗ ਦੇ ਇਕ ਹੋਰ ਮੁਕਾਬਲੇ 'ਚ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਮੌਜੂਦ ਰੂਸ ਦੇ ਡੇਨਿਲ ਮੇਦਵੇਦੇਵ ਨੇ ਆਸਟਰੇਲੀਆ ਦੇ ਕ੍ਰਿਸਟੋਫਰ ਓ ਕੋਨੇਲ ਨੂੰ 2 ਘੰਟੇ 16 ਮਿੰਟ ਤੱਕ ਚੱਲੇ ਮੁਕਾਬਲੇ 'ਚ 6-3, 6-2, 6-4 ਨਾਲ ਹਰਾਇਆ। ਮੇਦਵੇਦੇਵ ਦਾ ਤੀਜੇ ਦੌਰ 'ਚ ਅਮਰੀਕਾ ਦੇ ਜੇਜੇ ਵੋਲਫ ਨਾਲ ਮੁਕਾਬਲਾ ਹੋਵੇਗਾ।
ਯੂ. ਐੱਸ. ਓਪਨ 'ਚ ਦੂਜੇ ਦੌਰ ਦੇ ਇਕ ਹੋਰ ਮੁਕਾਬਲੇ 'ਚ ਸਾਬਕਾ ਓਲੰਪਿਕ ਚੈਂਪੀਅਨ ਮਰੇ ਨੂੰ ਕੈਨੇਡਾ ਦੇ ਫੇਲਿਕਸ ਈਓਗਰ ਏਲੀਯਾਸਿਮੇ ਦੇ ਹੱਥੋਂ ਦੋ ਘੰਟੇ ਸੱਤ ਮਿੰਟ ਤੱਕ ਚੱਲੇ ਮੁਕਾਬਲੇ 'ਚ 2-6, 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰੂਸ ਦੇ ਆਂਦਰੇ ਰੂਬਲੇਵ ਨੇ ਫਰਾਂਸ ਦੇ ਗ੍ਰੇਗੋਰੇ ਬਾਰੇਰੇ ਨੂੰ 1 ਘੰਟੇ 52 ਮਿੰਟ ਤੱਕ ਚੱਲੇ ਮੁਕਾਬਲੇ 'ਚ 6-2, 6-4, 7-6 ਨਾਲ ਹਰਾਇਆ ਤੇ ਤੀਜੇ ਦੌਰ 'ਚ ਜਗ੍ਹਾਂ ਬਣਾਈ। ਰੂਬਲੇਵ ਦਾ ਤੀਜੇ ਦੌਰ 'ਚ ਇਟਲੀ ਦੇ ਸਾਲਵਾਤੋਰੇ ਕਾਰੂਸੋ ਨਾਲ ਮੁਕਾਬਲਾ ਹੋਵੇਗਾ।


Gurdeep Singh

Content Editor

Related News