US ਓਪਨ ਕੱਪ : ਮੇਸੀ ਦੇ ਕਮਾਲ ਨਾਲ ਇੰਟਰ ਮਿਆਮੀ ਨੇ ਫਾਈਨਲ ''ਚ ਬਣਾਈ ਥਾਂ

Thursday, Aug 24, 2023 - 12:21 PM (IST)

US ਓਪਨ ਕੱਪ : ਮੇਸੀ ਦੇ ਕਮਾਲ ਨਾਲ ਇੰਟਰ ਮਿਆਮੀ ਨੇ ਫਾਈਨਲ ''ਚ ਬਣਾਈ ਥਾਂ

ਸਿਨਸਿਨਾਟੀ- ਲਿਓਨੇਲ ਮੇਸੀ ਨੇ ਦੋ ਗੋਲ ਕਰਨ 'ਚ ਸਹਾਇਤਾ ਕੀਤੀ ਅਤੇ ਬਾਅਦ 'ਚ ਪੈਨਲਟੀ ਕਿੱਕ 'ਤੇ ਗੋਲ ਕੀਤਾ ਜਿਸ ਨਾਲ ਇੰਟਰ ਮਿਆਮੀ ਨੇ ਦੋ ਗੋਲ ਤੋਂ ਪਿਛੜਣ ਤੋਂ ਬਾਅਦ ਵਾਪਸੀ ਕਰਕੇ ਮੇਜਰ ਸਾਕਰ ਲੀਗ 'ਚ ਸਿਖਰ 'ਤੇ ਚੱਲ ਰਹੇ ਸਿਨਸਿਨਾਟੀ ਨੂੰ ਪੈਨਲਟੀ ਸ਼ੂਟਆਊਟ 'ਚ 5-4 ਨਾਲ ਹਰਾ ਕੇ ਯੂ.ਐੱਸ. ਓਪਨ ਕੱਪ ਫੁੱਟਬਾਲ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਇੰਟਰਨੈੱਟ 'ਤੇ ਫੈਲੀ, ਸਾਬਕਾ ਸਾਥੀ ਨੇ ਦੱਸੀ ਸੱਚਾਈ
ਸਿਨਸਿਨਾਟੀ ਨੇ ਸ਼ੁਰੂ 'ਚ ਹੀ 2-0 ਨਾਲ ਬੜ੍ਹਤ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਮੇਸੀ ਦੇ ਯਤਨਾਂ ਸਦਕਾ ਲਿਓਨਾਰਡੋ ਕੈਂਪਾਨਾ ਨੇ ਦੋ ਗੋਲ ਕਰਕੇ ਇੰਟਰ ਮਿਆਮੀ ਨੂੰ ਬਰਾਬਰੀ 'ਤੇ ਪਹੁੰਚਾ ਦਿੱਤਾ। ਮਿਆਮੀ ਨੇ ਵਾਧੂ ਸਮੇਂ ਦੇ ਤੀਜੇ ਮਿੰਟ 'ਚ ਜੋਸੇਫ ਮਾਰਟੀਨੇਜ਼ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਸਿਨਸਿਨਾਟੀ ਨੇ 114ਵੇਂ ਮਿੰਟ 'ਚ ਯੂਯਾ ਕੁਬੋ ਦੇ ਗੋਲ ਨਾਲ ਮੈਚ ਨੂੰ ਫਿਰ ਬਰਾਬਰੀ 'ਤੇ ਲਾ ਦਿੱਤਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ 'ਚ ਮਿਆਮੀ ਜਿੱਤ ਦਰਜ ਕਰਨ 'ਚ ਸਫ਼ਲ ਰਿਹਾ।

ਇਹ ਵੀ ਪੜ੍ਹੋ- ਵੱਖਰੇ ਬੱਲੇਬਾਜ਼ੀ ਸਟਾਈਲ ਨਾਲ ਮਦਦ ਮਿਲਦੀ ਹੈ, ਰੋਹਿਤ ਦੇ ਨਾਲ ਸਾਂਝੇਦਾਰੀ 'ਤੇ ਬੋਲੇ ਗਿੱਲ
ਮਿਆਮੀ 27 ਸਤੰਬਰ ਨੂੰ ਹੋਣ ਵਾਲੇ ਫਾਈਨਲ 'ਚ ਹਿਊਸਟਨ ਡਾਇਨੇਮੋ ਨਾਲ ਭਿੜੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ 'ਚ ਰੀਅਲ ਸਾਲਟ ਲੇਕ ਨੂੰ 3-1 ਨਾਲ ਹਰਾਇਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News