ਅਮਰੀਕੀ ਓਪਨ ਚੈਂਪੀਅਨ ਰਾਡੂਕਾਨੂ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਹਸਤੀ ਚੁਣੀ ਗਈ

Monday, Dec 20, 2021 - 03:05 PM (IST)

ਅਮਰੀਕੀ ਓਪਨ ਚੈਂਪੀਅਨ ਰਾਡੂਕਾਨੂ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਹਸਤੀ ਚੁਣੀ ਗਈ

ਸਪੋਰਟਸ ਡੈਸਕ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਨੂੰ ਬੀ. ਬੀ. ਸੀ. ਨੇ ਸਾਲ 2021 ਦੀ ਸਰਵਸ੍ਰੇਸ਼ਠ ਖੇਡ ਹਸਤੀ ਚੁਣਿਆ ਹੈ। 19 ਸਾਲ ਦੀ ਰਾਡੂਕਾਨੂ ਗ੍ਰੈਂਡਸਲੈਮ ਸਿੰਗਲ ਖ਼ਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫ਼ਾਇਰ ਬਣੀ ਜਦੋਂ ਸਤੰਬਰ 'ਚ ਉਨ੍ਹਾਂ ਨੇ ਨਿਊਯਾਰਕ 'ਚ ਇਕ ਵੀ ਸੈੱਟ ਗੁਆਏ ਬਿਨਾ ਖ਼ਿਤਾਬ ਜਿੱਤਿਆ। ਉਹ ਇਸ ਨਾਲ ਸਾਲ 1977 'ਚ ਵਰਜੀਨੀਆ ਵੇਡ ਦੇ ਬਾਅਦ ਗ੍ਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਵੀ ਬਣ ਗਈ। 

ਉਨ੍ਹਾਂ ਨੇ ਪੁਰਸਕਾਰ ਦੀ ਦੌੜ 'ਚ ਗੋਤਾਖ਼ੋਰ ਟਾਮ ਡਾਲੇ ਤੇ ਤੈਰਾਕ ਐਡਮ ਪੀ. ਟੀ. ਨੂੰ ਹਰਾਇਆ। ਜੇਰੇਥ ਸਾਊਥਗੇਟ ਨੂੰ ਸਾਲ ਦਾ ਸਰਵਸ੍ਰੇਸ਼ਠ ਕੋਚ ਚੁਣਿਆ ਗਿਆ ਜਿਨ੍ਹਾਂ ਦੇ ਮਾਰਗਦਰਸ਼ਨ 'ਚ ਇੰਗਲੈਂਡ ਫੁੱਟਬਾਲ ਟੀਮ ਯੂਰੋ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੁੱਜੀ ਜੋ ਉਨ੍ਹਾਂ ਲਈ 55 ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ ਦਾ ਫ਼ਾਈਨਲ ਸੀ। ਇੰਗਲੈਂਡ ਦੀ ਟੀਮ ਫ਼ਾਈਨਲ 'ਚ ਪੈਨਲਟੀ ਸ਼ੂਟਆਊਟ 'ਤੇ ਇਟਲੀ ਤੋਂ ਹਾਰ ਗਈ ਪਰ ਉਸ ਨੂੰ ਸਾਲ ਦੀ ਸਰਵਸ੍ਰੇਸ਼ਠ ਟੀਮ ਚੁਣਿਆ ਗਿਆ। ਚਾਰ ਵਾਰ ਦੀ ਓਲੰਪਿਕ ਜਿਮਨਾਸਟ ਚੈਂਪੀਅਨ ਸਿਮੋਨ ਬਿਲੇਸ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਗਿਆ।


author

Tarsem Singh

Content Editor

Related News