ਹਮਵਤਨ ਕਸ਼ਯਪ ਨੂੰ ਹਰਾ ਪ੍ਰਣਯ ਬਣਿਆ ਯੂ. ਐੱਸ. ਓਪਨ ਚੈਂਪੀਅਨ

07/24/2017 3:58:24 PM

ਏਨਾਇਮ— ਦੂਜਾ ਦਰਜਾ ਹਾਸਲ ਐੱਚ. ਐੱਸ. ਪ੍ਰਣਯ ਦੀ ਸ਼ਾਨਦਾਰ ਲੈਅ ਅਨੁਭਵੀ ਪਰੂਪੱਲੀ ਕਸ਼ਯਪ 'ਤੇ ਆਖਿਰ ਭਾਰੀ ਪੈ ਗਈ ਅਤੇ ਉਸ ਨੇ ਇੱਥੇ ਯੂ. ਐੱਸ. ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਹਮਵਤਨ ਖਿਡਾਰੀ 'ਤੇ ਸੰਘਰਸ਼ਪੂਰਣ ਜਿੱਤ  ਨਾਲ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਪੁਰਸ਼ ਸਿੰਗਲਜ਼ ਫਾਈਨਲ 'ਚ ਪਹੁੰਚੇ ਦੋਵੇਂ ਭਾਰਤੀ ਖਿਡਾਰੀਆਂ ਵਿਚਾਲੇ ਇਕ ਘੰਟੇ 5 ਮਿੰਟ ਤੱਕ 3 ਗੇਮਾਂ 'ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਦੂਜਾ ਦਰਜਾ ਹਾਸਲ ਪ੍ਰਣਯ ਨੇ ਗੈਰ ਦਰਜਾ ਹਾਸਲ ਕਸ਼ਯਪ ਨੂੰ 21-15, 20-22, 21-12 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਕਸ਼ਯਪ ਨੇ ਇਸ ਤੋਂ ਪਹਿਲਾ ਹਮਵਤਨ ਖਿਡਾਰੀ ਸਮੀਰ ਵਰਮਾ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ ਪਰ ਉਹ ਫਾਈਨਲ 'ਚ ਜਗ੍ਹਾ ਬਣਾਉਣ ਲਈ ਵਿਸ਼ਵ 'ਚ 111ਵੀਂ ਰੈਂਕਿੰਗ ਦੇ ਕੋਰੀਆਈ ਖਿਡਾਰੀ ਕਵਾਂਗ ਹੀ ਹਿਓ ਖਿਲਾਫ 3 ਗੇਮਾਂ ਤੱਕ ਮਿਹਨਤ ਕਰਨੀ ਪਈ ਸੀ।


Related News