US Open: ਨੋਵਾਕ ਜੋਕੋਵਿਚ ਤੇ ਓਸਾਕਾ ਦੂਜੇ ਦੌਰ ''ਚ, ਗਾਫ ਬਾਹਰ

Tuesday, Sep 01, 2020 - 08:58 PM (IST)

US Open: ਨੋਵਾਕ ਜੋਕੋਵਿਚ ਤੇ ਓਸਾਕਾ ਦੂਜੇ ਦੌਰ ''ਚ, ਗਾਫ ਬਾਹਰ

ਨਿਊਯਾਰਕ- ਨੋਵਾਕ ਜੋਕੋਵਿਚ ਨੇ ਸਾਲ 2020 'ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਆਸਾਨ ਜਿੱਤ ਦੇ ਨਾਲ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅਮਰੀਕੀ ਕਿਸ਼ੋਰੀ ਕੋਕੋ ਗਾਫ ਨੂੰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਇਸ ਜੇਤੂ ਕ੍ਰਮ ਨੂੰ ਨਿਸ਼ਚਤ ਤੌਰ 'ਤੇ ਜਾਰੀ ਰੱਖਣਾ ਚਾਹੁੰਦਾ ਹਾਂ ਕਿ ਪਰ ਅਜਿਹਾ ਨਹੀਂ ਹੈ ਕਿ ਮੈਂ ਹਰ ਦਿਨ ਇਸ ਨੂੰ ਪਹਿਲੀ ਤਰਜੀਹ ਮੰਨਦਾ ਹਾ। ਇਹ ਮੇਰੇ ਲਈ ਵਾਧੂ ਪ੍ਰੇਰਣਾ ਜ਼ਰੂਰ ਹੈ। ਇਸ ਨਾਲ ਮੈਨੂੰ ਜ਼ਿਆਦਾ ਦਮਦਾਰ ਤੇ ਬਿਹਤਰ ਖੇਡ ਦਿਖਾਉਣ ਦੀ ਪ੍ਰੇਰਣਾ ਮਿਲਦੀ ਹੈ।
ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਬਾਰ ਯੂ. ਐੱਸ. ਓਪਨ 'ਚ ਦਰਸ਼ਕਾਂ ਨੂੰ ਆਗਿਆ ਨਹੀਂ ਦਿੱਤੀ ਗਈ ਹੈ। ਇਸ ਦੌਰਾਨ 2018 ਦੀ 'ਮਹਿਲਾ ਚੈਂਪੀਅਨ' ਨਾਓਮੀ ਓਸਾਕਾ ਨੂੰ ਆਪਣੀ ਹਮਵਤਨ ਜਾਪਾਨੀ ਖਿਡਾਰੀ ਮਿਸਾਕੀ ਦੋਈ ਵਿਰੁੱਧ ਤਿੰਨ ਸੈੱਟ ਤੱਕ ਜੂਝਣਾ ਪਿਆ। ਵਿਸ਼ਵ ਦੇ ਨੰਬਰ ਇਕ ਸਰਬੀਆਈ ਖਿਡਾਰੀ ਨੇ ਆਪਣਾ 18ਵੇਂ ਗ੍ਰੈਂਡ ਸਲੈਮ ਜਿੱਤਣ ਦੀ ਮੁਹਿੰਮ ਦੀ ਸ਼ੁਰੂਆਤ ਦਾਮੀਰ ਦਾਜੁਮਹਰ 'ਤੇ 6-3, 6-4, 6-2 ਦੀ ਜਿੱਤ ਨਾਲ ਕੀਤੀ।


author

Gurdeep Singh

Content Editor

Related News