ਕੋਰੋਨਾ ਦੇ ਮਾਮਲਿਆਂ ਕਾਰਨ ਅਮਰੀਕਾ-ਆਇਰਲੈਂਡ ਵਨ ਡੇ ਸੀਰੀਜ਼ ਰੱਦ
Thursday, Dec 30, 2021 - 03:52 AM (IST)
 
            
            ਫੋਰਟ ਲਾਡਰਡੇਲ (ਅਮਰੀਕਾ)- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਦੇ ਵਨ ਡੇ ਮੈਚ ਰੱਦ ਕਰ ਦਿੱਤੇ ਗਏ ਹਨ। ਆਇਰਲੈਂਡ ਟੀਮ ਦੇ ਸਹਿਯੋਗੀ ਸਟਾਫ ਦੇ 2 ਮੈਂਬਰ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਖਿਡਾਰੀਆਂ ਦੇ ਸਾਥੀਆਂ ’ਚ ਵੀ ਵਾਇਰਸ ਦੇ ਮਾਮਲੇ ਮਿਲੇ ਸਨ, ਜਿਨ੍ਹਾਂ ’ਚੋਂ ਆਇਰਲੈਂਡ ਦੇ 2 ਕ੍ਰਿਕਟਰ ਸੰਪਰਕ ’ਚ ਸਨ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ

ਸਾਰੇ ਖਿਡਾਰੀਆਂ ਦੀ ਜਾਂਚ ਰਿਪੋਰਟ ਹਾਲਾਂਕਿ ਨੈਗੇਟਿਵ ਆਈ ਹੈ। 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਰੱਦ ਕੀਤਾ ਜਾ ਚੁੱਕਾ ਸੀ। ਦੂਜੇ ਵਨ ਡੇ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਅੰਪਾਇਰਿੰਗ ਟੀਮ ਅਤੇ ਅਮਰੀਕੀ ਟੀਮ ਦੇ ਮੈਂਬਰਾਂ ’ਚ ਕੁੱਝ ਪਾਜ਼ੇਟਿਵ ਮਾਮਲੇ ਪਾਏ ਗਏ ਹਨ। ਦੋਵਾਂ ਟੀਮਾਂ ਦੇ ਵਿਚ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ ਸੀ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            