ਉਰਵਸ਼ੀ ਰੌਤੇਲਾ ਨੇ ਫਿਰ ਕੀਤਾ ਰਿਸ਼ਭ ਪੰਤ ਦਾ ਜ਼ਿਕਰ, ਕਿਹਾ - "ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ"
Saturday, Feb 18, 2023 - 01:55 AM (IST)

ਸਪੋਰਟਸ ਡੈਸਕ: ਅਦਾਕਾਰਾ ਉਰਵੀ ਰੌਤੇਲਾ ਨੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਤਬੀਅਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਦਾ ਮਾਣ ਅਤੇ ਸੰਪੱਤੀ ਹੈ। ਉਰਵਸ਼ੀ ਨੂੰ ਮੁੰਬਈ ਹਵਾਈ ਅੱਡੇ 'ਤੇ ਵੇਖਿਆ ਗਿਆ ਸੀ। ਜਿੱਥੇ ਪਪਰਾਜੀ (ਫੋਟੋਗ੍ਰਾਫਰਜ਼) ਨੇ ਪੰਤ ਜੋ ਕਿ 30 ਦਸੰਬਰ ਨੂੰ ਇਕ ਕਾਰ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ, ਸਬੰਧੀ ਇਕ ਸਵਾਲ ਕੀਤਾ। ਪਪਰਾਜੀ ਉਰਵਸ਼ੀ ਨੂੰ ਪੰਤ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਆਪਣੀ ਫੋਟੋ 'ਤੇ ਸਵਾਲ ਕਰ ਰਹੇ ਸਨ। ਇਸ 'ਤੇ ਉਰਵਸ਼ੀ ਨੇ ਪਹਿਲਾਂ ਕਿਹਾ - ਕਿਹੜੀ ਫੋਟੋ? ਫਿਰ ਉਨ੍ਹਾਂ ਕਿਹਾ - ਉਹ ਸਾਡੇ ਦੇਸ਼ ਦੀ ਇਕ ਸੰਪੱਤੀ ਹੈ, ਭਾਰਤ ਦਾ ਮਾਣ ਹੈ। ਕੈਮਰਾਪਰਸਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਜਿਸ 'ਤੇ ਉਰਵਸ਼ੀ ਨੇ ਕਿਹਾ - ਸਾਡੀਆਂ ਵੀ (ਮੇਰੀਆਂ ਵੀ)।
ਇਹ ਖ਼ਬਰ ਵੀ ਪੜ੍ਹੋ - CM ਏਕਨਾਥ ਸ਼ਿੰਦੇ ਦੀ ਵੱਡੀ ਜਿੱਤ, ਚੋਣ ਕਮਿਸ਼ਨ ਨੇ ਦਿੱਤਾ 'ਸ਼ਿਵ ਸੈਨਾ' ਨਾਂ ਤੇ 'ਤੀਰ-ਕਮਾਨ' ਦਾ ਨਿਸ਼ਾਨ
ਦੱਸ ਦੇਈਏ ਕਿ ਪੰਤ ਦੇ ਹਾਦਸੇ ਦੀ ਖ਼ਬਰ ਬਾਹਰ ਆਉਂਦਿਆਂ ਹੀ ਉਰਵਸ਼ੀ ਨੇ ਇਕ ਨੋਟ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸਵਿਚ ਉਨ੍ਹਾਂ ਨੇ ਲਿਖਿਆ ਸੀ - ਪ੍ਰਾਰਥਨਾ, ਉਰਵਸ਼ੀ ਰੌਤੇਲਾ ਵੱਲੋਂ ਪਿਆਰ। ਉਰਵਸ਼ੀ ਦੀ ਪੋਸਟ ਤੋਂ ਬਾਅਦ ਫੈਨਜ਼ ਦੋ ਮੱਤ ਦਿਖ ਰਹੇ ਸਨ। ਕੁੱਝ ਨੇ ਉਰਵਸ਼ੀ ਦੀ ਕੋਸ਼ਿਸ਼ ਨੂੰ ਸਲਾਹਿਆ ਤਾਂ ਕਈਆਂ ਨੇ ਉਨ੍ਹਾਂ ਨੂੰ ਲਾਈਮਲਾਈਟ ਵਿਚ ਬਣੇ ਰਹਿਣ ਲਈ ਅਜਿਹੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ। ਹਾਲਾਂਕਿ ਇਸ ਦੇ ਬਾਵਜੂਦ ਉਰਵਸ਼ੀ ਨੇ ਇੰਸਟਾਗ੍ਰਾਮ ਸਟੋਰੀ ਵਿਚ ਕੋਕਿਲਾਬੇਨ ਧੀਰੁਭਾਈ ਅੰਬਾਨੀ ਹਸਪਤਾਲ ਭਵਨ ਦੀ ਫ਼ੋਟੋ ਸ਼ੇਅਰ ਕੀਤੀ ਸੀ। ਇਸ ਹਸਪਤਾਲ ਵਿਚ ਪੰਤ ਨੂੰ ਦਾਖ਼ਲ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮੋਹਾਲੀ RPG ਹਮਲਾ: ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 'ਲੰਡਾ' ਦਾ ਕਰੀਬੀ ਗੁਰਪਿੰਦਰ ਪਿੰਦੂ ਗ੍ਰਿਫ਼ਤਾਰ
ਦੱਸ ਦੇਈਏ ਕਿ ਰਿਸ਼ਭ ਪੰਤ ਤੇ ਉਰਵਸ਼ੀ ਰੌਤੇਲਾ ਦੀ "ਜੋੜੀ" ਹਮੇਸ਼ਾ ਤੋਂ ਵਿਵਾਦਾਂ ਵਿਚ ਰਹੀ ਹੈ। ਕ੍ਰਿਕੇਟ ਗਲਿਆਰਿਆਂ ਵਿਚ ਚਰਚਾ ਸੀ ਕਿ ਉਰਵਸ਼ੀ ਪੰਤ ਨੂੰ ਪਸੰਦ ਕਰਦੀ ਸੀ ਪਰ ਭਾਰਤੀ ਕ੍ਰਿਕਟਰ ਇਸ ਲਈ ਤਿਆਰ ਨਹੀਂ ਸਨ। ਪਫਿਰ ਪਿਛਲੇ ਸਾਲ ਇਕ ਇੰਟਰਵੀਊ ਵਿਚ ਉਰਵਸ਼ੀ ਨੇ ਆਰ.ਪੀ. ਨਾਂ ਦੇ ਸ਼ਖ਼ਸ ਦਾ ਜ਼ਿਕਰ ਕੀਤਾ ਤਾਂ ਸੋਸ਼ਲ ਮੀਡੀਆ 'ਤੇ ਇਕ ਵਾਰ ਮੁੜ ਉਰਵਸ਼ੀ ਤੇ ਪੰਤ ਦਾ ਨਾਂ ਟਰੈਂਡ ਕਰਨ ਲੱਗਿਆ। ਉਰਵਸ਼ੀ ਦੇ ਬਿਆਨ ਤੋਂ ਪਰੇਸ਼ਾਨ ਪੰਤ ਨੇ ਸੋਸ਼ਲ ਮੀਡੀਆ 'ਤੇ "ਮੇਰਾ ਪਿੱਛਾ ਛੱਡ ਭੈਣ" ਦੀ ਪੋਸਟ ਵੀ ਪਾ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।