ਦਿਲ ਦੇ ਹੱਥੋਂ ਮਜਬੂਰ ਹੋਈ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨੂੰ ਮਿਲਣ ਹਸਪਤਾਲ ਪੁੱਜੀ! ਸਾਂਝੀ ਕੀਤੀ ਤਸਵੀਰ
Friday, Jan 06, 2023 - 10:31 AM (IST)
ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਇਕ ਪੋਸਟ ਨੂੰ ਲੈ ਕੇ ਮੁੜ ਚਰਚਾ ਵਿਚ ਆ ਗਈ ਹੈ। ਦਰਅਸਲ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਉਸ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਹੈ, ਜਿੱਥੇ ਰਿੰਸ਼ਭ ਪੰਤ ਨੂੰ ਦਾਖ਼ਲ ਕਰਾਇਆ ਗਿਆ ਹੈ। ਉਰਵਸ਼ੀ ਦੇ ਇੰਸਟਾਗ੍ਰਾਮ 'ਤੇ ਹਸਪਤਾਲ ਦੀ ਫੋਟੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਦਿਲ ਦੇ ਹੱਥੋਂ ਮਜਬੂਰ ਹੋ ਕੇ ਰਿਸ਼ਭ ਪੰਤ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਹੈ। ਹਾਲਾਂਕਿ ਅਦਾਕਾਰਾ ਨੇ ਇਸ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਲਿਖੀ ਹੈ ਪਰ ਉਸ ਦੀ ਸਟੋਰੀ ਦੇਖ ਕੇ ਲੱਗਦਾ ਹੈ ਕਿ ਉਹ ਰਿਸ਼ਭ ਪੰਤ ਨੂੰ ਮਿਲਣ ਗਈ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਪੰਤ ਨਾਲ ਵਾਪਰੇ ਹਾਦਸੇ ਤੋਂ ਅਗਲੇ ਦਿਨ ਯਾਨੀ 31 ਦਸੰਬਰ 2022 ਨੂੰ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ''praying'' ਲਿਖਿਆ ਸੀ।
ਦੱਸ ਦੇਈਏ ਕਿ ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਕਾਰ ਹਾਦਸੇ ਵਿੱਚ ਗੋਡੇ ਅਤੇ ਗਿੱਟੇ ਦੇ ਲਿਗਾਮੈਂਟ ਵਿੱਚ ਲੱਗੀਆਂ ਸੱਟਾਂ ਦੇ ਇਲਾਜ ਲਈ ਬੁੱਧਵਾਰ ਨੂੰ ਦੇਹਰਾਦੂਨ ਦੇ ਇੱਕ ਹਸਪਤਾਲ ਤੋਂ ਮੁੰਬਈ ਲਿਆਂਦਾ ਗਿਆ ਹੈ। ਪੰਤ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 25 ਸਾਲਾ ਪੰਤ ਨੂੰ 30 ਦਸੰਬਰ ਨੂੰ ਇੱਕ ਕਾਰ ਹਾਦਸੇ ਵਿੱਚ ਸੱਟਾਂ ਲੱਗੀਆਂ ਸਨ। ਭਾਰਤੀ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਉਣ ਦਾ ਫੈਸਲਾ ਕੀਤਾ ਸੀ,ਕਿਉਂਕਿ ਉਹ ਆਮ ਉਡਾਣ ਰਾਹੀਂ ਯਾਤਰਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ। ਪ੍ਰਸਿੱਧ ਸਪੋਰਟਸ ਆਰਥੋਪੈਡਿਕ ਸਰਜਨ ਦਿਨਸ਼ਾਵ ਪਾਰਦੀਵਾਲਾ ਉਨ੍ਹਾਂ ਦਾ ਇਲਾਜ ਕਰਨਗੇ। ਪੰਤ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ ਦਿੱਲੀ ਤੋਂ ਆਪਣੇ ਜੱਦੀ ਸ਼ਹਿਰ ਰੁੜਕੀ ਨੂੰ ਜਾਂਦੇ ਸਮੇਂ NH 58 'ਤੇ ਡਿਵਾਈਡਰ ਨਾਲ ਟਕਰਾ ਗਈ ਸੀ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
ਜ਼ਿਕਰਯੋਗ ਹੈ ਕਿ 2018 ਵਿੱਚ ਅਫਵਾਹਾਂ ਉੱਡੀਆਂ ਸਨ ਕਿ ਉਰਵਸ਼ੀ ਅਤੇ ਰਿਸ਼ਭ ਇਕ-ਦੂਜੇ ਨੂੰ ਡੇਟਿੰਗ ਕਰ ਰਹੇ ਹਨ, ਜਦੋਂ ਉਹਨਾਂ ਨੂੰ ਮੁੰਬਈ ਵਿੱਚ ਬਹੁਤ ਸਾਰੇ ਪ੍ਰਸਿੱਧ ਰੈਸਟੋਰੈਂਟਾਂ, ਪਾਰਟੀਆਂ ਅਤੇ ਇਵੈਂਟਾਂ ਵਿੱਚ ਇਕੱਠੇ ਦਾਖ਼ਲ ਹੁੰਦੇ ਅਤੇ ਬਾਹਰ ਨਿਕਲਦੇ ਦੇਖਿਆ ਗਿਆ ਸੀ। ਬਾਅਦ ਵਿੱਚ ਉਸੇ ਸਾਲ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋਵਾਂ ਨੇ ਇੱਕ-ਦੂਜੇ ਨੂੰ ਵਟਸਐਪ 'ਤੇ ਬਲਾਕ ਕਰ ਦਿੱਤਾ ਹੈ। 2019 ਵਿੱਚ, ਰਿਸ਼ਭ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕੀਤਾ ਅਤੇ ਗਰਲਫ੍ਰੈਂਡ ਈਸ਼ਾ ਨੇਗੀ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਈਸ਼ਾ ਨਾਲ ਤਸਵੀਰ ਸਾਂਝੀ ਕੀਤੀ ਅਤੇ ਉਸ ਲਈ ਸੰਦੇਸ਼ ਲਿਖਿਆ, "ਬਸ ਤੁਹਾਨੂੰ ਖੁਸ਼ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਹੀ ਹੋ ਜਿਸ ਕਾਰਨ ਮੈਂ ਬਹੁਤ ਖੁਸ਼ ਹਾਂ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।