ਭਾਰਤੀ ਕ੍ਰਿਕਟਰ ਰਿਸ਼ਭ ਪੰਤ ਲਈ ਉਰਵਸ਼ੀ ਰੌਤੇਲਾ ਦੇ ਬਦਲੇ ਤੇਵਰ, ਹੱਥ ਜੋੜ ਕੇ ਮੰਗੀ ਮੁਆਫ਼ੀ (ਵੀਡੀਓ)

09/13/2022 5:51:17 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਨਾ ਤਾਂ ਕਿਸੇ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਆਈ ਹੈ ਅਤੇ ਨਾ ਹੀ ਆਪਣੀ ਖ਼ੂਬਸੂਰਤੀ ਨੂੰ ਲੈ ਕੇ। ਦਰਅਸਲ, ਇੰਨੀਂ ਦਿਨੀਂ ਉਰਵਸ਼ੀ ਰੌਤੇਲਾ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਅਤੇ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

PunjabKesari

ਅਸਲ 'ਚ ਕੁਝ ਸਮਾਂ ਪਹਿਲਾਂ ਉਰਵਸ਼ੀ ਰੌਤੇਲਾ ਨੇ ਇਕ ਇੰਟਰਵਿਊ 'ਚ ਰਿਸ਼ਭ ਪੰਤ ਬਾਰੇ ਕੁਝ ਅਜਿਹਾ ਕਿਹਾ ਸੀ, ਜੋ ਕ੍ਰਿਕਟਰ ਨੂੰ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਰਿਸ਼ਭ ਪੰਤ ਨੇ ਉਰਵਸ਼ੀ ਨੂੰ ਕਰਾਰਾ ਜਵਾਬ ਦਿੱਤਾ। ਉਰਵਸ਼ੀ ਨੇ ਰਿਸ਼ਭ ਪੰਤ ਨੂੰ ਛੋਟੂ ਭਈਆ ਕਹਿ ਕੇ ਕ੍ਰਿਕਟ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਸੀ। ਦੋਵਾਂ ਦੀ ਇਹ ਲੜਾਈ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ ਪਰ ਹੁਣ ਏਸ਼ੀਆ ਕੱਪ 2022 ਦੇ ਖ਼ਤਮ ਹੋਣ ਤੋਂ ਬਾਅਦ ਉਰਵਸ਼ੀ ਦੇ ਸੁਰ ਕੁਝ ਬਦਲਦੇ ਨਜ਼ਰ ਆ ਰਹੇ ਹਨ। ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਉਰਵਸ਼ੀ ਨੇ ਰਿਸ਼ਭ ਪੰਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ।

ਉਰਵਸ਼ੀ ਰੌਤੇਲਾ ਨੇ ਕਿਹਾ 'ਮੈਨੂੰ ਮੁਆਫ਼ ਕਰਨਾ'
ਉਰਵਸ਼ੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਬਿਨਾਂ ਕਿਸੇ ਬਕਵਾਸ ਦੇ ਮੂਡ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਇੱਕ ਰਿਪੋਰਟਰ ਉਰਵਸ਼ੀ ਨੂੰ ਪੁੱਛਦਾ ਹੈ, 'ਤੁਸੀਂ ਆਲੇ-ਦੁਆਲੇ ਗੱਲ ਕਰ ਰਹੇ ਹੋ ਅਤੇ ਮੈਂ ਤੁਹਾਨੂੰ ਸਿੱਧਾ ਪੁੱਛਦਾ ਹਾਂ, ਕੀ ਤੁਸੀਂ ਰਿਸ਼ਭ ਪੰਤ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਕਿਹਾ ਸੀ ਮੁਆਫ਼ ਕਰੋ ਅਤੇ ਭੁੱਲ ਜਾਓ। ਉਰਵਸ਼ੀ ਪਾਪਰਾਜ਼ੀ ਦੇ ਇਸ ਸਵਾਲ 'ਤੇ ਹੱਥ ਜੋੜਦੀ ਹੈ ਅਤੇ ਕਹਿੰਦੀ ਹੈ 'ਸੌਰੀ... ਆਈ ਐਮ ਸੌਰੀ'। ਹੁਣ ਸੋਸ਼ਲ ਮੀਡੀਆ 'ਤੇ ਅਦਾਕਾਰਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।ਵੀਡੀਓ 'ਤੇ ਕੁਮੈਂਟ ਕਰਕੇ ਲੋਕ ਉਰਵਸ਼ੀ ਦਾ ਮਜ਼ਾਕ ਉਡਾ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਰਿਸ਼ਭ ਪੰਤ ਤੋਂ ਇਲਾਵਾ ਪਿਛਲੇ ਦਿਨੀਂ ਉਰਵਸ਼ੀ ਦਾ ਨਾਂ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਲਈ ਸੁਰਖੀਆਂ 'ਚ ਸੀ। ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਨਸੀਮ ਸ਼ਾਹ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਹਾਲਾਂਕਿ ਜਦੋਂ ਨਸੀਮ ਸ਼ਾਹ ਤੋਂ ਉਰਵਸ਼ੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਅਦਾਕਾਰਾ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਦਾਕਾਰਾ ਨੂੰ ਕਾਫ਼ੀ ਟਰੋਲ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News