ਰਬਾਡਾ ''ਤੋਂ ਬੈਨ ਹਟਾਉਣ ਤੋਂ ਸਮਿਥ ਨਾਖੁਸ਼

Thursday, Mar 22, 2018 - 12:33 AM (IST)

ਰਬਾਡਾ ''ਤੋਂ ਬੈਨ ਹਟਾਉਣ ਤੋਂ ਸਮਿਥ ਨਾਖੁਸ਼

ਕੇਪਟਾਊਨ— ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ 'ਤੋਂ ਹਟਾਏ ਗਏ ਮੈਚ ਬੈਨ ਦੇ ਫੈਸਲੇ 'ਤੇ ਨਾਖੁਸ਼ੀ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਮੈਦਾਨ 'ਤੇ ਖਿਡਾਰੀਆਂ ਵਿਚਾਲੇ ਸਰੀਰਕ ਰੂਪ ਨਾਲ ਲੜਾਈ-ਝਗੜੇ ਵਧਣ ਦੀਆਂ ਵਾਰਦਾਤਾਂ ਵਧਣਗੀਆਂ।
ਸਮਿਥ ਨੇ ਕਿਹਾ ਕਿ ਮੈਚ ਰੈਫਰੀ ਦੇ ਫੈਸਲੇ ਨੂੰ ਚੁਣੌਤੀ ਨਾ ਦੇਣ ਦੀ ਆਸਟ੍ਰੇਲੀਆ ਦੀ ਹਮੇਸ਼ਾ ਤੋਂ ਨੀਤੀ ਰਹੀ ਹੈ, ਜਿਸ ਨੂੰ ਇਸ ਫੈਸਲੇ ਤੋਂ ਬਾਅਦ ਬਦਲਿਆ ਜਾ ਸਕਦਾ ਹੈ। ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦੇ ਦੂਸਰੇ ਪੋਰਟ ਐਲਿਜ਼ਾਬੇਥ ਮੈਚ ਦੌਰਾਨ ਰਬਾਡਾ ਨੇ ਸਮਿਥ ਨੂੰ ਆਊਟ ਕਰਨ ਤੋਂ ਬਾਅਦ ਮੋਢਾ ਮਾਰ ਦਿੱਤਾ ਸੀ।
ਇਸ ਮਾਮਲੇ 'ਚ ਰਬਾਡਾ ਨੂੰ ਆਈ. ਸੀ. ਸੀ. ਦੇ ਨਿਯਮਾਂ ਤਹਿਤ ਲੈਵਲ ਦੋ ਦਾ ਦੋਸ਼ੀ ਪਾਇਆ ਗਿਆ ਸੀ। ਰਬਾਡਾ ਨੂੰ ਤਿੰਨ ਡੀ-ਮੈਰਿਟ ਅੰਕਾਂ ਨਾਲ ਬਾਕੀ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਸੀ।


Related News