WWE ''ਚ ਹੁਣ ਨਹੀਂ ਵਿਖੇਗਾ ਅੰਡਰਟੇਕਰ ਦਾ ਜਲਵਾ, 30 ਸਾਲਾਂ ਤਕ ਰਿਹਾ ਦਬਦਬਾ
Monday, Jun 22, 2020 - 01:16 PM (IST)
ਨਵੀਂ ਦਿੱਲੀ : ਡਬਲਯੂ. ਡਬਲਯੂ. ਆਈ. ਦੇ ਸਭ ਤੋਂ ਵੱਡੇ ਖਿਡਾਰੀਆਂ ਵਿਚ ਸ਼ਾਮਲ ਅੰਡਰਟੇਕਰ ਨੇ ਪ੍ਰੋਫੈਸ਼ਨਲ ਰੈਸਲਿੰਗ ਤੋਂ ਰਿਟਾਇਮੈਂਟ ਲੈਣ ਦਾ ਐਲਾਨ ਕਰ ਦਿੱਤਾ ਹੈ। ਅੰਡਰਟੇਕਰ ਨੇ ਆਪਣੀ ਡਾਕਿਊਮੈਂਟਰੀ ਦੇ ਆਖਰੀ ਐਪੀਸੋਡ ਵਿਚ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸ ਦਾ ਰਿੰਗ ਵਿਚ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ।
#ThankYouTaker for... pic.twitter.com/otUvugelL3
— WWE (@WWE) June 21, 2020
ਇਸ ਦੇ ਬਾਅਦ ਤੋਂ ਟਵਿੱਟਰ #ThankYouTaker ਟ੍ਰੈਂਡ ਕਰਨ ਲੱਗਾ ਅਤੇ ਪ੍ਰਸ਼ੰਸਕਾਂ ਨੇ ਅੰਡਰਟੇਕਰ ਨੂੰ ਧੰਨਵਾਦ ਕਿਹਾ। 3 ਦਹਾਕਿਆਂ ਤਕ ਡੈੱਡਮੈਨ ਦੇ ਨਾਂ ਨਾਲ ਮਸ਼ਹੂਰ ਅੰਡਰਟੇਕਰ ਨੇ ਆਪਣੇ ਸਟਾਈਲ, ਵੱਖਰਾ ਅੰਦਾਜ਼ ਅਤੇ ਰਿੰਗ ਦੇ ਅੰਦਰ ਫਾਈਟ ਨਾਲ ਖੁਦ ਨੂੰ ਇਸ ਖੇਡ ਦੀ ਦੁਨੀਆ ਦਾ ਧਾਕੜ ਸਾਬਤ ਕੀਤਾ ਹੈ।
ਅੰਡਰਟੇਕਰ ਦਾ ਆਖਰੀ ਮੈਚ ਰੈਸਲਮੇਨੀਆ 36 ਵਿਚ ਸੀ ਜੋ ਉਸ ਨੇ ਏਜੇ ਸਟਾਈਲਸ ਖ਼ਿਲਾਫ਼ ਖੇਡਿਆ ਸੀ। ਟੇਕਰ ਮੁਤਾਬਕ ਉਸ ਨੇ ਉਸ ਮੈਚ ਵਿਚ ਜਿੱਤ ਦੇ ਨਾਲ ਕਰੀਅਰ ਨੂੰ ਸਹੀ ਅਤੇ ਸਟੀਕ ਅੰਤ ਦਿੱਤਾ ਹੈ। ਅੰਡਰਟੇਕਰ ਨੇ ਆਪਣੀ ਡਾਕਿਊਮੈਂਟਰੀ ਵਿਚ ਕਿਹਾ ਕਿ ਉਹ ਮੈਚ ਮੇਰੇ ਕਰੀਅਰ ਦਾ ਆਖਰੀ ਮੈਚ ਸੀ। ਉਸ ਤੋਂ ਪੁੱਛਣ 'ਤੇ ਕਿ ਜੇਕਰ ਡਬਲਯੂ. ਡਬਲਯੂ. ਈ. ਦੇ ਚੇਅਰਮੈਨ ਵਿੰਸ ਕਹਿਣਗੇ ਤਾਂ ਕੀ ਉਹ ਵਾਪਸ ਆਉਣਗੇ। ਇਸ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ ਕਿ ਇਹ ਤਾਂ ਸਿਰਫ ਸਮਾਂ ਹੀ ਦੱਸੇਗਾ। ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਮੈਂ ਇਸ ਬਾਰੇ ਸੋਚ ਸਕਦਾ ਹਾਂ ਪਰ ਫਿਲਹਾਲ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ।
ਅੰਡਰਟੇਕਰ ਸਭ ਤੋਂ ਪਹਿਲਾਂ ਸਾਲ 1990 ਵਿਚ ਡਬਲਯੂ. ਡਬਲਯੂ. ਈ. ਰਿੰਗ ਵਿਚ ਆਏ ਸੀ। ਉਸ ਨੇ ਆਉਣ ਤੋਂ ਬਾਅਦ ਤਦ ਦੇ ਸਟਾਰ ਹਲਕ ਹੋਗਨ ਨੂੰ ਹਰਾਇਆ ਸੀ। ਇਸ ਤੋਂ ਬਾਅਦ ਉਸ ਦੇ ਹੱਥੋਂ ਕੋਈ ਨਹੀਂ ਬਚਿਆ। ਰੈਸਲਮੇਨੀਆ ਵਿਚ ਉਸ ਦਾ 25-2 ਦਾ ਸ਼ਾਨਦਾਰ ਰਿਕਾਰਡ ਹੈ। 2 ਦਹਾਕੇ ਤਕ ਉਸ ਦਾ 21-0 ਦਾ ਰਿਕਾਰਡ ਬਰਕਰਾਰ ਰਿਹਾ। ਉਹ 4 ਵਾਰ ਡਬਲਯੂ. ਡਬਲਯੂ. ਈ. ਚੈਂਪੀਅਨ ਰਹੇ, 5 ਵਾਰ ਡਬਲਯੂ. ਡਬਲਯੂ. ਐੱਫ. ਟੈਗ ਟੀਮ ਚੈਂਪੀਅਨ ਰਹੇ ਤੇ ਉੱਥੇ ਹੀ 2007 ਵਿਚ ਉਸ ਨੇ ਰਾਇਲ ਰੰਬਲ ਵੀ ਜਿੱਤਿਆ ਸੀ।