ਧੋਨੀ ਦੀ ਅਗਵਾਈ ’ਚ ਚੇਨਈ ਸੁਪਰ ਕਿੰਗਸ ਦੇ ਖਿਡਾਰੀਆਂ ਨੇ ਸ਼ੁਰੂ ਕੀਤੀਆਂ IPL 2021 ਦੀਆਂ ਤਿਆਰੀਆਂ
Wednesday, Mar 10, 2021 - 03:16 PM (IST)
ਚੇਨਈ: ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਚੇਨਈ ਸੁਪਰ ਕਿੰਗਸ (ਸੀ.ਐੱਸ.ਕੇ) ਦੇ ਖਿਡਾਰੀਆਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਅਗਲੇ ਪੜਾਅ ਲਈ ਨੈੱਟ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾ ਖਿਡਾਰੀਆਂ ਨੂੰ ਨਿਯਮਾਂ ਦੇ ਤਹਿਤ ਇਕਾਂਤਵਾਸ ’ਚ ਰਹਿਣ ਪਿਆ ਅਤੇ ਆਰ.ਟੀ.-ਪੀ.ਸੀ.ਆਰ. ਜਾਂਚ ’ਚ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਅਭਿਆਸ ਸ਼ੁਰੂ ਕੀਤੀ।
ਟੀਮ ਦੀ ਸੋਮਵਾਰ ਨੂੰ ਸ਼ੁਰੂ ਹੋਏ ਕੈਂਪ ’ਚ ਕਰਿਸ਼ਮਾਈ ਕਪਤਾਨ ਧੋਨੀ ਤੋਂ ਇਲਾਵਾ ਤਜ਼ਰਬੇਕਾਰ ਬੱਲੇਬਾਜ਼ ਅੰਬਾਤੀ ਰਾਯੁਡੁ, ਰੂਤੁਰਾਜ ਗਾਇਕਵਾੜ ਅਤੇ ਕੁਝ ਖਿਡਾਰੀਆਂ ਨੇ ਨੈੱਟ ਅਭਿਆਸ ਕੀਤਾ। ਹਾਲ ਹੀ ’ਚ ਹੋਈ ਖਿਡਾਰੀਆਂ ਦੀ ਨੀਲਾਮੀ ’ਚ ਟੀਮ ਨਾਲ ਜੁੜੇ ਤਾਮਿਲਨਾਡੂ ਦੇ ਐੱਨ ਜਗਦੀਸਨ, ਆਰ.ਸਾਈ. ਕਿਸ਼ੋਰ ਅਤੇ ਸੀ ਹਰੀ ਨਿਸ਼ਾਂਤ ਨੇ ਧੋਨੀ ਅਤੇ ਰਾਯੁਡੁ ਦੇ ਨਾਲ ਅਭਿਆਸ ਕੀਤੀ। ਕੈਂਪ ’ਚ ਨਵੇਂ ਗੇਂਦਬਾਜ਼ ਹਰੀਸ਼ੰਕਰ ਰੈੱਡੀ ਵੀ ਸ਼ਾਮਲ ਹਨ।
ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥ ਨੇ ਕਿਹਾ ਕਿ ਸੀ.ਐੱਸ.ਕੇ. ਖਿਡਾਰੀਆਂ ਨੇ ਆਪਣੇ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਕੱਲ ਅਭਿਆਸ ਸ਼ੁਰੂ ਕੀਤੀ ਹੈ। ਹੌਲੀ-ਹੌਲੀ ਕੁਝ ਹੋਰ ਖਿਡਾਰੀ ਵੀ ਇਕਾਂਤਵਾਸ ਸਮੇਂ ਨੂੰ ਪੂਰਾ ਕਰਕੇ ਟੀਮ ਨਾਲ ਜੁੜਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਲੇਗ ਸਪਿਨਰ ਕਰਨ ਸ਼ਰਮਾ ਅਤੇ ਭਗਤ ਵਰਮਾ ਵੀ ਟੀਮ ਦੇ ਨਾਲ ਜੁੜਣਗੇ। ਧੋਨੀ ਬੁੱਧਵਾਰ ਨੂੰ ਇਥੇ ਪਹੁੰਚੇ ਸਨ। ਆਈ.ਪੀ.ਐੱਲ. ਦੀ ਸ਼ੁਰੂਆਤ ਨੌ ਅਪ੍ਰੈਲ ਨੂੰ ਹੋਵੇਗੀ ਜਦੋਂਕਿ ਚੇਨਈ ਦੀ ਟੀਮ ਆਪਣੇ ਮੁਹਿੰਮ ਨੂੰ ਦਿੱਲੀ ਕੈਪੀਟਲ ਦੇ ਖ਼ਿਲਾਫ਼ 10 ਅਪ੍ਰੈਲ ਨੂੰ ਸ਼ੁਰੂ ਕਰੇਗੀ।