ਅੰਡਰ-19 ਵਿਸ਼ਵ ਕੱਪ : ਭਾਰਤ ਨੇ ਅਮਰੀਕਾ ਨੂੰ 201 ਦੌੜਾਂ ਨਾਲ ਹਰਾਇਆ

Monday, Jan 29, 2024 - 11:47 AM (IST)

ਅੰਡਰ-19 ਵਿਸ਼ਵ ਕੱਪ : ਭਾਰਤ ਨੇ ਅਮਰੀਕਾ ਨੂੰ 201 ਦੌੜਾਂ ਨਾਲ ਹਰਾਇਆ

ਬਲੋਮਫੋਂਟੇਨ (ਦੱਖਣੀ ਅਫਰੀਕਾ), (ਭਾਸ਼ਾ)- ਸਲਾਮੀ ਬੱਲੇਬਾਜ਼ ਅਰਸ਼ਿਨ ਕੁਲਕਰਨੀ (108) ਦੇ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ਼ ਨਮਨ ਤਿਵਾੜੀ ਦੀਆਂ 4 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਅੰਡਰ-19 ਵਿਸ਼ਵ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਅਮਰੀਕਾ ’ਤੇ 201 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਪਹਿਲਾਂ ਹੀ ‘ਸੁਪਰ ਸਿਕਸ’ ਵਿਚ ਜਗ੍ਹਾ ਪੱਕੀ ਕਰ ਚੁੱਕੀ ਸਾਬਕਾ ਚੈਂਪੀਅਨ ਭਾਰਤ ਨੇ ਇਸ ਤਰ੍ਹਾਂ ਟੂਰਨਾਮੈਂਟ ਵਿਚ ਅਜੇਤੂ ਲੈਅ ਜਾਰੀ ਰੱਖੀ। ਹੁਣ ਟੀਮ ਸੁਪਰ ਸਿਕਸ ਵਿਚ ਗਰੁੱਪ-ਏ ਵਿਚ ਚੋਟੀ ’ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।

ਇਹ ਵੀ ਪੜ੍ਹੋ : ISSF WC 2024 : ਦਿਵਿਆਂਸ਼ ਪੰਵਾਰ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ

ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਰਸ਼ਿਨ ਤੇ ਮੁਸ਼ੀਰ ਖਾਨ (73) ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ 50 ਓਵਰਾਂ ’ਚ 326 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਫਿਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤਿਵਾੜੀ (20 ਦੌੜਾਂ ਦੇ ਕੇ 4 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਕਮਜ਼ੋਰ ਟੀਮ ਅਮਰੀਕਾ ਨੂੰ 50 ਓਵਰਾਂ ਵਿਚ 8 ਵਿਕਟਾਂ ’ਤੇ 125 ਦੌੜਾਂ ’ਤੇ ਸਮੇਟ ਦਿੱਤਾ। ਅਮਰੀਕਾ ਦੀ ਟੀਮ ਕਿਸੇ ਵੀ ਸਮੇਂ ਇਸ ਵੱਡੇ ਟੀਚੇ ਦੇ ਨੇੜੇ ਪਹੁੰਚਦੀ ਨਹੀਂ ਦਿਸੀ। ਤਿਵਾੜੀ ਤੇ ਸਾਥੀ ਤੇਜ਼ ਗੇਂਦਬਾਜ਼ ਰਾਜ ਲਿੰਬਾਨੀ (17 ਦੌੜਾਂ ’ਤੇ ਇਕ ਵਿਕਟ) ਨੇ ਨਵੀਂ ਗੇਂਦ ਨਾਲ ਪਹਿਲੇ 10 ਓਵਰਾਂ ਵਿਚ ਹੀ ਅਮਰੀਕਾ ਦੇ ਚੋਟੀਕ੍ਰਮ ਨੂੰ ਝੰਝੋੜ ਕੇ ਰੱਖ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News