ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਦੀ ਨਾਈਜੀਰੀਆ ''ਤੇ ਧਮਾਕੇਦਾਰ ਜਿੱਤ

Monday, Jan 20, 2020 - 09:26 PM (IST)

ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਦੀ ਨਾਈਜੀਰੀਆ ''ਤੇ ਧਮਾਕੇਦਾਰ ਜਿੱਤ

ਪੀਟ ਕਿਮਬਰਲੀ— ਲੈੱਗ ਸਪਿਨਰ ਤਨਵੀਰ ਸੰਘਾ (14 ਦੌੜਾਂ 'ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਨਾਈਜੀਰੀਆ ਨੂੰ ਅੰਡਰ-19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਬੀ ਮੁਕਾਬਲੇ 'ਚ ਸੋਮਵਾਰ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਨਾਈਜੀਰੀਆ ਨੂੰ 30.3 ਓਵਰਾਂ 'ਚ ਸਿਰਫ 61 ਦੌੜਾਂ 'ਤੇ ਢੇਰ ਕਰ ਦਿੱਤਾ। ਨਾਈਜੀਰੀਆ ਵਲੋਂ ਓਪਨਰ ਅਲੀਜਾਹ ਓਡਾਲੇ ਨੇ 53 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 21 ਦੌੜਾਂ ਬਣਾਈਆਂ। ਉਸਦੇ ਚਾਰ ਖਿਡਾਰੀ ਬਿਨ੍ਹਾ ਖਾਤਾ ਖੋਲੇ ਆਊਟ ਹੋ ਗਏ। ਆਸਟਰੇਲੀਆ ਨੇ 7.4 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 62 ਦੌੜਾਂ ਬਣਾ ਕੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਸੈਮ ਫੈਨਿੰਗ 'ਚ ਅਜੇਤੂ 30 ਤੇ ਜੈਕ ਫ੍ਰੇਜਰ ਮੈਕਗਕਰ ਨੇ ਅਜੇਤੂ 23 ਦੌੜਾਂ ਬਣਾਈਆਂ।


author

Gurdeep Singh

Content Editor

Related News