ਅੰਡਰ-19 ਵਿਸ਼ਵ ਕੱਪ : ਵੀਜ਼ਾ ਕਾਰਨਾਂ ਕਰਕੇ ਅਜੇ ਤਕ ਨਹੀਂ ਪੁੱਜੀ ਅਫਗਾਨ ਟੀਮ, ਅਭਿਆਸ ਮੈਚ ਰੱਦ

Monday, Jan 10, 2022 - 01:53 PM (IST)

ਸੇਂਟ ਕਿਟਸ ਐਂਡ ਨੇਵਿਸ- ਵੈਸਟਇੰਡੀਜ਼ 'ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ 'ਚ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਹਿੱਸਾ ਲੈਣਾ ਮੁਸ਼ਕਲ ਲਗ ਰਿਹਾ ਹੈ ਕਿਉਂਕਿ ਤਾਲਿਬਾਨ ਸ਼ਾਸਤ ਦੇਸ਼ ਦੇ ਖਿਡਾਰੀਆਂ ਨੇ ਅਜੇ ਤਕ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਵੀਜ਼ਾ ਨਹੀਂ ਲਿਆ ਹੈ। ਅਫਗਾਨ ਟੀਮ ਅਜੇ ਤਕ ਕੈਰੇਬੀਆਈ ਦੇਸ਼ ਨਹੀਂ ਪੁੱਜੀ ਹੈ ਜਿਸ ਦੀ ਵਜ੍ਹਾ ਨਾਲ ਆਈ. ਸੀ .ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਨੂੰ ਇੰਗਲੈਂਡ ਦੇ ਖ਼ਿਲਾਫ ਸੋਮਵਾਰ ਤੇ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਖ਼ਿਲਾਫ਼ 12 ਜਨਵਰੀ ਨੂੰ ਉਸ ਦੇ ਅਭਿਆਸ ਮੈਚ ਰੱਦ ਕਰਨੇ ਪਏ।

ਇਹ ਵੀ ਪੜ੍ਹੋ : ਲਕਸ਼ ਸੇਨ ਦੀਆਂ ਨਿਗਾਹਾਂ ਇੰਡੀਆ ਓਪਨ 'ਚ ਪਹਿਲੇ ਖ਼ਿਤਾਬ 'ਤੇ

ਅਫਗਾਨਿਸਤਾਨ ਨੂੰ ਟੂਰਨਾਮੈਂਟ ਦਾ ਪਹਿਲਾ ਮੈਚ 16 ਜਨਵਰੀ ਨੂੰ ਜ਼ਿੰਬਾਬਵੇ ਨਾਲ ਖੇਡਣਾ ਹੈ। ਆਈ. ਸੀ. ਸੀ. ਇਕ ਬਿਆਨ 'ਚ ਕਿਹਾ, 'ਅਫਗਾਨਿਸਤਾਨੀ ਟੀਮ ਵੀਜ਼ਾ ਲੈਣ 'ਚ ਦੇਰੀ ਕਾਰਨ ਅਜੇ ਤਕ ਵੈਸਟਇੰਡੀਜ਼ ਨਹੀਂ ਪੁੱਜੀ ਹੈ। ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਜਾਰੀ ਹੈ।' ਆਈ. ਸੀ. ਸੀ.ਨੇ ਇਹ ਨਹੀਂ ਦੱਸਿਆ ਕਿ ਵੀਜ਼ਾ ਲੈਣ 'ਚ ਦਿੱਕਤ ਕਿੰਨਾ ਕਾਰਨਾਂ ਨਾਲ ਆਈ।

ਇਹ ਵੀ ਪੜ੍ਹੋ : ਬੋਪੰਨਾ-ਰਾਮਨਾਥਨ ਦਾ ਕਮਾਲ, ਜਿੱਤਿਆ ਐਡੀਲੇਡ ਪੁਰਸ਼ ਡਬਲਜ਼ ਖ਼ਿਤਾਬ

ਆਈ. ਸੀ. ਸੀ. ਦੇ ਟੂਰਨਾਮੈਂਟ ਪ੍ਰਮੁੱਖ ਕ੍ਰਿਸ ਟੇਟਲੀ ਨੇ ਕਿਹਾ, 'ਇਸ ਮਾਮਲੇ ਦਾ ਹੱਲ ਕੱਢਣ ਲਈ ਗੱਲਬਾਤ ਜਾਰੀ ਹੈ।' ਵੈਸਟਇੰਡੀਜ਼ ਜਾਣ ਲਈ ਵਧੇਰੇ ਲੋਕਾਂ ਨੂੰ ਅਮਰੀਕਾ ਦਾ ਟ੍ਰਾਂਜ਼ਿਟ ਵੀਜ਼ਾ ਚਾਹੀਦਾ ਹੁੰਦਾ ਹੈ। ਤਾਲਿਬਾਨ ਦੇ ਅਫਗਾਨਿਸਤਾਨ ਨਾਲ ਸੱਤਾ 'ਤੇ ਕਾਬਜ ਹੋਣ ਦੇ ਬਾਅਦ ਤੋਂ ਕੌਮਾਂਤਰੀ ਯਾਤਰਾ ਮੁਸ਼ਕਲ ਹੋ ਗਈ ਹੈ। ਟੇਟਲੀ ਨੇ ਕਿਹਾ, 'ਅਸੀਂ ਪ੍ਰੈਕਟਿਸ ਮੈਚਾਂ ਦਾ ਪ੍ਰੋਗਰਾਮ ਮੁੜ ਤੋਂ ਤਿਆਰ ਕੀਤਾ ਹੈ ਤਾਂ ਜੋ ਟੀਮਾਂ ਆਪਣੀਆਂ ਤਿਆਰੀਆਂ ਕਰ ਸਕਣ।' ਇੰਗਲੈਂਡ ਦੀ ਟੀਮ ਹੁਣ ਯੂ. ਏ ਈ. ਖ਼ਿਲਾਫ਼ 11 ਜਨਵਰੀ ਨੂੰ ਖੇਡੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News