ਬੰਗਲਾਦੇਸ਼ ਖਿਲਾਫ ਉਮੇਸ਼ ਯਾਦਵ ਦਾ ਆਇਆ ਤੂਫਾਨ, 10 ਗੇਂਦਾਂ ਦੀ ਪਾਰੀ 'ਚ ਲਾਏ 3 ਛੱਕੇ

11/15/2019 6:00:51 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਪੰਜ ਛੱਕੇ ਲਗਾ ਕੇ ਸੁਰੱਖਿਆਂ 'ਚ ਆਉਣ ਵਾਲੇ ਉਮੇਸ਼ ਯਾਦਵ ਇਕ ਵਾਰ ਫਿਰ ਤੋਂ ਇੰਦੌਰ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਦੇ ਦੌਰਾਨ ਚਰਚਾ 'ਚ ਆ ਗਏ। ਉਮੇਸ਼ ਜਦੋਂ ਕ੍ਰੀਜ਼ 'ਤੇ ਆਏ ਸਨ ਤਦ ਭਾਰਤੀ ਟੀਮ 454 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ 'ਚ ਸੀ। ਉਮੇਸ਼ ਨੇ ਆਉਂਦੇ ਹੀ ਵੱਡੇ ਸ਼ਾਟ ਲਾਉਣੇ ਸ਼ੁਰੂ ਕਰ ਦਿੱਤੇ। ਉਮੇਸ਼ ਨੇ 250 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਦੇ ਨਾਲ ਦੌੜਾਂ ਬਣਾਈਆਂ। ਜਿਸ 'ਚ 3 ਛੱਕੇ ਵੀ ਸ਼ਾਮਲ ਸਨ।

PunjabKesari
ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਪਾਰੀਆਂ
1 .  ਉਮੇਸ਼ ਯਾਦਵ      :  31 ਦੌੜਾਂ, 10 ਗੇਂਦਾਂ, 5 ਛੱਕੇ, ਬਨਾਮ ਦੱ. ਅਫਰੀਕਾ, 2019
2 .  ਸਟੇਫਿਨ ਫਲੇਮਿੰਗ  :  31 ਦੌੜਾਂ, 11 ਗੇਂਦਾਂ, 6 ਚੌਕੇ, 1 ਛੱਕਾ, ਬਨਾਮ ਨਿਊਜ਼ੀਲੈਂਡ, 2004
3 .  ਰਿਆਨ ਹੈਰਿਸ     :  25 ਦੌੜਾਂ,   9 ਗੇਂਦਾਂ, 5 ਚੌਕੇ, ਬਨਾਮ ਭਾਰਤ, 2015
4 .  ਮੁਥੱਇਆ ਮੁਰਲੀਧਰਨ : 29 ਦੌੜਾਂ,11 ਗੇਂਦਾਂ, 3 ਚੌਕੇ, 2 ਛੱਕੇ  ਬਨਾਮ ਭਾਰਤ, 2009
7 .  ਉਮੇਸ਼ ਯਾਦਵ      : 25* ਦੌੜਾਂ,   10 ਗੇਂਦਾਂ, 3 ਛੱਕੇ, ਬਨਾਮ ਬੰਗਲਾਦੇਸ਼, 2019


Related News