IND vs AUS : ਭਾਰਤ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਉਮੇਸ਼ ਯਾਦਵ ਟੈਸਟ ਸੀਰੀਜ਼ ਤੋਂ ਹੋਏ ਬਾਹਰ
Thursday, Dec 31, 2020 - 11:28 AM (IST)
ਸਪੋਰਟਸ ਡੈਸਕ— ਆਸਟਰੇਲੀਆ ਦੇ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। 33 ਸਾਲ ਦੇ ਇਸ ਗੇਂਦਬਾਜ਼ ਨੂੰ ਮੈਲਬੋਰਨ ’ਚ ਖੇਡੇ ਗਏ ਦੂਜੇ ਟੈਸਟ ਦੇ ਤੀਜੇ ਦਿਨ ਪਿੰਨੀ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਲੰਗੜਾਉਂਦੇ ਹੋਏ ਮੈਦਾਨ ਛੱਡਣਾ ਪਿਆ ਸੀ। ਟੀਮ ਮੈਨੇਜਮੈਂਟ ਨੂੰ ਉਮੀਦ ਹੈ ਕਿ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਤੋਂ ਪਹਿਲਾਂ ਉਹ ਫ਼ਿੱਟ ਹੋ ਜਾਣਗੇ।
ਇਹ ਵੀ ਪੜ੍ਹੋ : ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ, ਬੇਬੀ ਗਰਲ ਜਾਂ ਬੁਆਏ ਨੂੰ ਲੈ ਕੇ ਭਿੜੇ ਪ੍ਰਸ਼ੰਸਕ
ਟੀਮ ਮੈਨੇਜਮੈਂਟ ਦੇ ਇਕ ਸੂਤਰ ਨੇ ਦੱਸਿਆ, ‘‘ਉਨ੍ਹਾਂ ਦੇ ਸਕੈਨ ਦੀ ਰਿਪੋਰਟ ਆ ਗਈ ਹੈ। ਉਹ ਤੀਜੇ ਤੇ ਚੌਥੇ ਟੈਸਟ ਮੈਚ ’ਚ ਨਹੀਂ ਖੇਡ ਸਕਣਗੇ। ਉਨ੍ਹਾਂ ਲਈ ਭਾਰਤ ਪਰਤ ਜਾਣਾ ਬਿਹਤਹ ਹੋਵੇਗਾ। ਉਮੇਸ਼ ਯਾਦਵ ਦੇ ਸਥਾਨ ’ਤੇ ਕਿਸ ਖਿਡਾਰੀ ਨੂੰ ਟੀਮ ’ਚ ਰੱਖਿਆ ਜਾਵੇਗਾ। ਇਸ ਸਵਾਲ ’ਤੇ ਸੂਤਰ ਨੇ ਕਿਹਾ ਕਿ ਟੀ. ਨਟਰਾਜਨ ਨੇ ਸੀਮਿਤ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਹ ਟੈਸਟ ਟੀਮ ਨਾਲ ਜੁੜ ਸਕਦੇ ਹਨ।
ਇਹ ਵੀ ਪੜ੍ਹੋ : AUS v IND : ਰੋਹਿਤ ਸ਼ਰਮਾ ਦੀ ਵਾਪਸੀ ’ਤੇ ਰਹਿਣਗੀਆਂ ਨਜ਼ਰਾਂ
ਮੈਲਬੋਰਨ ਟੈਸਟ ’ਚ ਆਸਟਰੇਲੀਆ ਦੀ ਦੂਜੀ ਪਾਰੀ ਦਾ ਅੱਠਵਾਂ ਤੇ ਆਪਣਾ ਚੌਥਾ ਓਵਰ ਕਰਦੇ ਸਮੇਂ 33 ਸਾਲਾ ਉਮੇਸ਼ ਦੇ ਗੋਡੇ ’ਤੇ ਸੱਟ ਲੱਗ ਗਈ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਦੂਜੇ ਓਵਰ ’ਚ ਸਲਾਮੀ ਬੱਲੇਬਾਜ਼ ਜੋ ਬਰਨਸ ਨੂੰ ਆਊਟ ਕੀਤਾ ਸੀ ਤੇ ਉਹ ਚੰਗੀ ਲੈਅ ’ਚ ਦਿਸ ਰਹੇ ਸਨ। ਉਮੇਸ਼ ਯਾਦਵ ਆਸਟਰੇਲੀਆ ਖ਼ਿਲਾਫ਼ ਦੋ ਟੈਸਟ ’ਚ ਕੁਲ ਚਾਰ ਵਿਕਟ ਆਪਣੇ ਨਾਂ ਕੀਤੇ ਸਨ। ਜ਼ਿਕਰਯੋਗ ਹੈ ਕਿ ਟੀਮ ਪਹਿਲਾਂ ਹੀ ਗੇਂਦਬਾਜ਼ਾਂ ਦੀ ਸੱਟ ਤੋਂ ਪਰੇਸ਼ਾਨ ਹੈ। ਇਸ਼ਾਂਤ ਸ਼ਰਮਾ ਦੇ ਬਾਅਦ ਮੁਹੰਮਦ ਸ਼ੰਮੀ ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।