ਵਨ-ਡੇ ''ਚ ਅਣਗੋਲਿਆਂ ਹੋਣ ''ਤੇ ਉਮੇਸ਼ ਨੇ ਕੀਤਾ ਕਾਊਂਟੀ ਕ੍ਰਿਕਟ ਦਾ ਰੁਖ਼

01/19/2020 11:41:12 AM

ਨਵੀਂ ਦਿੱਲੀ— ਕੌਮਾਂਤਰੀ ਪੱਧਰ ਦੇ ਗੇਂਦਬਾਜ਼ ਆਪਣੇ ਕਾਰਜਭਾਰ ਨੂੰ ਲੈ ਕੇ ਚਿੰਤਤ ਹਨ ਪਰ ਭਾਰਤ ਦਾ ਉਮੇਸ਼ ਯਾਦਵ ਘੱਟ ਗੇਂਦਬਾਜ਼ੀ ਤੋਂ ਪਰੇਸ਼ਾਨ ਹੈ। ਉਮੇਸ਼ ਦਾ ਕਹਿਣਾ ਹੈ ਕਿ ਉਹ ਵੱਧ ਗੇਂਦਬਾਜ਼ੀ ਕਰਨ ਲਈ ਕਾਉਂਟੀ ਕ੍ਰਿਕਟ ਵਿਚ ਖੇਡਣ 'ਤੇ ਨਜ਼ਰ ਟਿਕਾ ਕੇ ਬੈਠਾ ਹੈ। ਉਮੇਸ਼ ਭਾਰਤੀ ਟੀਮ ਦੀ ਖ਼ਤਰਨਾਕ ਚੌਕੜੀ ਦਾ ਹਿੱਸਾ ਹੈ ਪਰ ਹੁਣ ਸਫ਼ੈਦ ਗੇਂਦ ਦੀ ਕ੍ਰਿਕਟ ਵਿਚ ਨਹੀਂ ਦੇਖਦਾ ਤੇ ਚੋਣਕਾਰਾਂ ਤੋਂ ਸਾਫ਼ ਸਾਫ਼ ਪੁੱਛਣਾ ਚਾਹੁੰਦਾ ਹੈ ਕਿ ਉਸ ਦਾ 'ਗੇਮ ਟਾਈਮ' ਕਿਵੇਂ ਵੱਧ ਸਕਦਾ ਹੈ। ਉਮੇਸ਼ ਨੇ ਕਿਹਾ ਕਿ ਕਾਰਜਭਾਰ ਪ੍ਰਬੰਧ ਅਜਿਹਾ ਸੰਤੁਲਨ ਹੈ ਜੋ ਆਪਣੇ ਲਗਾਤਾਰ ਮੈਚ ਖੇਡਣ 'ਤੇ ਕੀਤਾ ਜਾਂਦਾ ਹੈ। ਉਮੇਸ਼ ਮੁਤਾਬਕ ਉਹਦੇ ਮਾਮਲੇ ਵਿਚ ਉਹ ਉਲਟ ਹੈ।
PunjabKesari
ਉਸ ਨੇ ਪਿਛਲੇ 2 ਸਾਲਾਂ (2018 ਤੇ 2019) ਵਿਚ ਕਾਫ਼ੀ ਘੱਟ ਕ੍ਰਿਕਟ ਖੇਡੀ ਹੈ ਇਸ ਲਈ ਉਸ ਦੇ ਉੱਪਰ ਕੰਮ ਦਾ ਅਜਿਹਾ ਭਾਰ ਨਹੀਂ ਹੈ। ਉਹ ਇੱਥੇ ਵਿਦਰਭ ਲਈ ਰਣਜੀ ਟਰਾਫੀ ਮੈਚ ਖੇਡਣ ਲਈ ਆਇਆ ਹੈ। ਉਸ ਦੇ 45 ਟੈਸਟਾਂ ਵਿੱਚੋਂ 142 ਵਿਕਟਾਂ ਹਨ। ਉਮੇਸ਼ ਦੱਸਦਾ ਹੈ ਕਿ ਇਸ ਉਮਰ ਵਿਚ ਉਸ ਨੂੰ ਵੱਧ ਖੇਡਣ ਦੀ ਜ਼ਰੂਰਤ ਹੈ ਤਾਂ ਜੋ ਉਹ ਲੈਅ ਵਿਚ ਰਹਿ ਸਕੇ। ਉਸ ਦੀ ਉਮਰ 31 ਸਾਲ ਹੈ ਤੇ ਉਹਦੇ ਲਈ ਅਗਲੇ 4-5 ਸਾਲ ਬਹੁਤ ਅਹਿਮ ਹਨ। ਉਮੇਸ਼ ਮੁਤਾਬਕ ਜੇਕਰ ਉਹ ਸਫ਼ੈਦ ਗੇਂਦ ਦੀ ਕ੍ਰਿਕਟ ਲਈ ਨਹੀਂ ਚੁਣਿਆ ਜਾਂਦਾ ਤਾਂ ਉਹਦੇ ਕੋਲ ਖੇਡਣ ਲਈ ਕੁਝ ਨਹੀਂ ਹੋਵੇਗਾ। ਕਾਉਂਟੀ ਕ੍ਰਿਕਟ ਲਈ ਖੇਡਣ ਬਾਰੇ ਉਸ ਨੇ ਕਿਹਾ ਕਿ ਮੈਨੂੰ ਪਿਛਲੇ ਸੈਸ਼ਨ ਵਿਚ ਗਲੂਸਟਰਸ਼ਨ ਤੋਂ ਕਾਉਂਟੀ ਖੇਡਣ ਦੀ ਪੇਸ਼ਕਸ਼ ਮਿਲੀ ਸੀ। ਉਹ ਮੈਨੂੰ 7 ਮੈਚਾਂ ਵਿਚ ਖਿਡਾਉਣਾ ਚਾਹੁੰਦੇ ਸਨ ਪਰ ਬੀ. ਸੀ. ਸੀ. ਆਈ. ਦੀ ਕਾਰਜਭਾਰ ਪ੍ਰਬੰਧ ਨੀਤੀ ਉਸ ਨੂੰ 2 ਜਾਂ 3 ਤੋਂ ਵੱਧ ਮੈਚ ਖੇਡਣ ਦੀ ਆਗਿਆ ਨਹੀਂ ਦਿੰਦੀ, ਇਸ ਲਈ ਇਹ ਫ਼ਾਇਦੇਮੰਦ ਨਹੀਂ ਰਿਹਾ।


Tarsem Singh

Content Editor

Related News