ਪਾਕਿਸਤਾਨ ਕ੍ਰਿਕਟ ਬੋਰਡ ''ਚ ਉਮਰ ਗੁਲ ਤੇਜ਼ ਗੇਂਦਬਾਜ਼ੀ ਕੋਚ ਤੇ ਸਈਦ ਅਜਮਲ ਸਪਿਨ ਕੋਚ ਬਣੇ

Wednesday, Nov 22, 2023 - 07:02 PM (IST)

ਲਾਹੌਰ, (ਭਾਸ਼ਾ)– ਸਾਬਕਾ ਗੇਂਦਬਾਜ਼ ਉਮਰ ਗੁਲ ਤੇ ਸਈਦ ਅਜਮਲ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਪਾਕਿਸਤਾਨੀ ਟੀਮ ਦਾ ਕ੍ਰਮਵਾਰ ਤੇਜ਼ ਗੇਂਦਬਾਜ਼ੀ ਤੇ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਮਰ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਟੀਮ ਦੇ ਨਾਲ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਅ ਚੁੱਕਾ ਹੈ ਜਦਕਿ ਅਜਮਲ ਪਹਿਲੀ ਵਾਰ ਰਾਸ਼ਟਰੀ ਟੀਮ ਦੇ ਨਾਲ ਇਹ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ : ਸਾਰਾ ਤੇਂਦੁਲਕਰ ਨੇ ਸ਼ੁਭਮਨ ਗਿੱਲ ਨਾਲ ਸਾਹਮਣੇ ਆਈ ਤਸਵੀਰ 'ਤੇ ਤੋੜੀ ਚੁੱਪੀ, ਪੋਸਟ ਪਾ ਕੇ ਕਹੀਆਂ ਇਹ ਗੱਲਾਂ

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਕਿ ਉਮਰ ਤੇ ਅਜਮਲ ਆਸਟਰੇਲੀਆ ਵਿਰੁੱਧ 14 ਦਸੰਬਰ ਤੋਂ 7 ਜਨਵਰੀ ਵਿਚਾਲੇ ਹੋਣ ਵਾਲੀ ਟੈਸਟ ਲੜੀ ਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਵਿਰੁੱਧ ਅਗਲੇ ਸਾਲ 12 ਤੋਂ 21 ਜਨਵਰੀ ਵਿਚਾਲੇ ਹੋਣ ਵਾਲੀ ਟੀ-20 ਲੜੀ ਦੌਰਾਨ ਇਹ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ : ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

ਵਨਡੇ ਵਿਸ਼ਵ ਕੱਪ 2023 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਕੋਚਿੰਗ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਮੁੱਖ ਚੋਣਕਾਰ ਬਣਾਇਆ ਗਿਆ ਹੈ, ਜਦਕਿ ਮੁਹੰਮਦ ਹਫੀਜ਼ ਨੂੰ ਟੀਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਆਉਣ ਵਾਲੀਆਂ ਦੋ ਸੀਰੀਜ਼ਾਂ ਵਿੱਚ ਪਾਕਿਸਤਾਨ ਦੇ ਮੁੱਖ ਕੋਚ ਵੀ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News