ਯਾਤਰਾ ਦੇ ਬਾਅਦ ਖਿਡਾਰੀਆਂ ਦੇ ਇਕਾਂਤਵਾਸ ਨਿਯਮ ਤੋਂ ਛੋਟ ਚਾਹੁੰਦਾ ਹੈ UEFA
Thursday, Aug 20, 2020 - 11:46 AM (IST)
ਜਿਨੇਵਾ (ਭਾਸ਼ਾ) : ਯੂਰਪ ਵਿਚ 2 ਹਫ਼ਤਿਆਂ ਅੰਦਰ ਰਾਸ਼ਟਰੀ ਟੀਮਾਂ ਦੇ ਮੈਚਾਂ ਤੋਂ ਪਹਿਲਾਂ ਯੂਏਫਾ ਨੇ ਬੁੱਧਵਾਰ ਨੂੰ ਆਪਣੇ ਮੈਂਬਰ ਫੈਡਰੇਸ਼ਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਸਰਕਾਰ ਤੋਂ ਫੁੱਟਬਾਲ ਖ਼ਿਡਾਰੀਆਂ ਨੂੰ ਯਾਤਰਾ ਦੇ ਬਾਅਦ ਇਕਾਂਤਵਾਸ ਵਿਚ ਛੋਟ ਦੇਣ ਦੇ ਬਾਰੇ ਵਿਚ ਪੁੱਛੋ। ਸਾਰੀਆਂ 55 ਯੂਰਪੀ ਰਾਸ਼ਟਰੀ ਟੀਮਾਂ 3 ਤੋਂ 8 ਸਤੰਬਰ ਤੱਕ ਨੇਸ਼ਨਸ ਲੀਗ ਕਵਾਲੀਫਾਇੰਗ ਲਈ ਮਹਾਦੀਪ ਵਿਚ ਯਾਤਰਾ ਕਰਣਾ ਸ਼ੁਰੂ ਕਰ ਦੇਣਗੀਆਂ। ਯੂਰਪੀ ਫੁੱਟਬਾਲ ਸੰਸਥਾ ਯੂਏਫਾ ਨੇ ਕਿਹਾ, 'ਵਿਦੇਸ਼ੀ ਕਲੱਬਾਂ ਤੋਂ ਆ ਰਹੇ ਖ਼ਿਡਾਰੀਆਂ ਨੂੰ ਆਪਣੇ ਦੇਸ਼ ਵਿਚ ਪਰਤਣ ਦੇ ਬਾਅਦ ਇਕਾਂਤਵਾਸ ਦੇ ਨਿਯਮਾਂ ਅਨੁਸਾਰ ਰਹਿਣ ਦਾ ਜੋਖ਼ਮ ਹੋ ਸਕਦਾ ਹੈ।' ਕੁੱਝ ਦਿਨਾਂ ਦੇ ਬਾਅਦ ਦਰਜਨ ਭਰ ਅੰਤਰਰਾਸ਼ਟਰੀ ਖ਼ਿਡਾਰੀਆਂ ਨੂੰ ਪ੍ਰੀਮੀਅਰ ਲੀਗ ਅਤੇ ਸਪੈਨਿਸ਼ ਲੀਗ ਵਿਚ ਖੇਡਣਾ ਹੋਵੇਗਾ। ਯੂਏਫਾ ਨੇ 55 ਮੈਂਬਰੀ ਦੇਸ਼ਾਂ ਦੇ ਫੁੱਟਬਾਲ ਅਧਿਕਾਰੀਆਂ ਨਾਲ ਕਾਨਫਰਸੰ ਕਾਲ ਦੇ ਬਾਅਦ ਕਿਹਾ, 'ਫੈਡਰੇਸ਼ਨਾਂ ਨੂੰ ਆਪਣੀ ਸਰਕਾਰ ਨਾਲ ਗੱਲ ਕਰਕੇ ਖਿਡਾਰੀਆਂ ਅਤੇ ਟੀਮ ਮੈਬਰਾਂ ਲਈ ਛੋਟ ਮੰਗਣ ਨੂੰ ਕਿਹਾ ਗਿਆ ਹੈ।