ਭਾਰਤ ਦੀ ਬਜਾਏ UAE ’ਚ ਹੋਵੇਗਾ ਟੀ-20 ਵਰਲਡ ਕੱਪ ਦਾ ਆਯੋਜਨ, BCCI ਨੇ ਕੀਤਾ ਐਲਾਨ

Monday, Jun 28, 2021 - 03:40 PM (IST)

ਭਾਰਤ ਦੀ ਬਜਾਏ UAE ’ਚ ਹੋਵੇਗਾ ਟੀ-20 ਵਰਲਡ ਕੱਪ ਦਾ ਆਯੋਜਨ, BCCI ਨੇ ਕੀਤਾ ਐਲਾਨ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਦੇ ਕਾਰਨ ਸਿਹਤ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਟੀ20 ਵਰਲਡ ਕੱਪ ਦਾ ਆਯੋਜਨ ਭਾਰਤ ਦੀ ਬਜਾਏ ਯੂ.ਏ.ਈ. ਵਿਚ ਕੀਤਾ ਜਾਏਗਾ। ਇਹ ਟੂਰਨਾਮੇਂਟ ਅਕਤੂਬਰ-ਨਵੰਬਰ ਵਿਚ ਆਯੋਜਿਤ ਕੀਤਾ ਜਾਵੇਗਾ। ਗਾਂਗੁਲੀ ਨੇ ਕਿਹਾ, ‘ਅਸੀਂ ਆਈ.ਸੀ.ਸੀ. ਨੂੰ ਇਸ ਬਾਰੇ ਅਧਿਕਾਰਤ ਤੌਰ ’ਤੇ ਜਾਣਕਾਰੀ ਦੇ ਦਿੱਤੀ ਹੈ ਕਿ ਟੀ 20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇਸ ਬਾਰੇ ਵਿਚ ਬਿਓਰਾ ਤਿਆਰ ਕੀਤਾ ਜਾ ਰਿਹਾ ਹੈ।’ 

ਇਹ ਵੀ ਪੜ੍ਹੋ: ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ

 

PunjabKesari

ਆਈ.ਸੀ.ਸੀ. ਨੇ ਇਸ ਮਹੀਨੇ ਦੇ ਸ਼ੁਰੂ ਵਿਚ ਬੀ.ਸੀ.ਸੀ.ਆਈ. ਨੂੰ ਇਹ ਫ਼ੈਸਲਾ ਕਰਨ ਅਤੇ ਉਸ ਨੂੰ ਸੂਚਿਤ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਕੀ ਭਾਰਤ ਇਸ ਮੁਕਾਬਲੇ ਦੀ ਮੇਜ਼ਬਾਨੀ ਕਰ ਸਕਦਾ ਹੈ। ਪੀ.ਟੀ.ਆਈ. ਨੇ 4 ਮਈ ਨੂੰ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟੂਰਨਾਮੈਂਟ ਨੂੰ ਯੂ.ਏ.ਈ. ਵਿਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਨੂੰ ਮੁਲਤਵੀ ਕੀਤੇ ਜਾਣ ਦੇ ਬਾਅਦ ਅਜਿਹੀ ਸੰਭਾਵਨਾ ਬਣ ਗਈ ਸੀ। ਆਈ.ਪੀ.ਐਲ. ਦੇ ਬਾਕੀ ਬਚੇ ਮੈਚਾਂ ਦਾ ਆਯੋਜਨ ਵੀ ਸਤੰਬਰ-ਅਕਤੂਬਰ ਵਿਚ ਯੂ.ਏ.ਈ. ਵਿਚ ਹੀ ਹੋਵੇਗਾ।

ਇਹ ਵੀ ਪੜ੍ਹੋ: ਪਤਨੀ ’ਤੇ ਚੜ੍ਹਿਆ Tik Tok ਦਾ ਫਿਤੂਰ ਪਤੀ ਨੂੰ ਨਾ ਆਇਆ ਪਸੰਦ, ਪਤਨੀ ਅਤੇ ਸੱਸ ਨੂੰ ਗੋਲੀਆਂ ਨਾਲ ਭੁੰਨਿਆ

ਕੁੱਝ ਰਿਪੋਰਟਾਂ ਮੁਤਾਬਕ 17 ਅਕਤੂਬਰ ਤੋਂ ਵਰਲਡ ਕੱਪ ਦੇ ਮੁਕਾਬਲੇ ਸ਼ੁਰੂ ਹੋ ਸਕਦੇ ਹਨ। 16 ਟੀਮਾਂ ਦੇ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਮੁਕਾਬਲੇ ਯੂ.ਏ.ਈ. ਦੇ ਇਲਾਵਾ ਓਮਾਨ ਵਿਚ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ 2016 ਦਾ ਟੀ20 ਵਰਲਡ ਕੱਪ ਦਾ ਆਯੋਜਨ ਭਾਰਤ ਵਿਚ ਹੀ ਹੋਇਆ ਸੀ। ਉਦੋਂ ਵਿੰਡੀਜ਼ ਦੀ ਟੀਮ ਚੈਂਪੀਅਨ ਬਣੀ ਸੀ।

ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੀ ਇਮਰਾਨ ਸਰਕਾਰ ਦਾ ਅਨੋਖਾ ਫ਼ੈਸਲਾ, ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ 'ਤੇ ਵਸੂਲੇਗੀ ਟੈਕਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News