ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ ''ਚ ਕੀਤਾ ਐਲਾਨ

Monday, Jun 16, 2025 - 02:08 PM (IST)

ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ ''ਚ ਕੀਤਾ ਐਲਾਨ

ਸਪੋਰਟਸ ਡੈਸਕ- ਭਾਰਤੀ ਮੂਲ ਦੇ ਕ੍ਰਿਕਟਰ ਉਨਮੁਕਤ ਚੰਦ ਜਲਦ ਹੀ ਪਿਤਾ ਬਣਨ ਵਾਲੇ ਹਨ। 32 ਸਾਲਾ ਖਿਡਾਰੀ ਦੀ ਪਤਨੀ ਸਿਮਰਨ ਖੋਸਲਾ ਨੇ ਇਸ ਗੱਲ ਦਾ ਐਲਾਨ ਅਨੋਖੇ ਅੰਦਾਜ਼ ਵਿਚ ਕੀਤਾ ਹੈ। ਉਹ ਆਪਣੇ ਪਤੀ ਦੀ ਟੀਮ ਲਾਸ ਏਂਜਲਸ ਨਾਈਟ ਰਾਈਡਰਜ਼ ਬਨਾਮ ਸੈਨ ਫ੍ਰਾਂਸਿਸਕੋ ਮੈਚ ਵਿਚ ਸਟੇਡੀਅਮ ਵਿਚ ਪਹੁੰਚੀ ਸੀ। 

ਇਸ ਦੌਰਾਨ ਉਹ ਨਾਈਟ ਰਾਈਡਰਜ਼ ਦੀ ਜਰਸੀ ਪਹਿਨੇ ਹੋਏ ਨਜ਼ਰ ਆਈ। ਉਸ ਨੇ ਆਪਣੇ ਹੱਥਾਂ ਵਿਚ ਇਕ ਜਰਸੀ ਫੜੀ ਹੋਈ ਸੀ, ਜਿਸ ’ਤੇ ਲਿਖਿਆ ਸੀ, ‘‘ਉਨਮੁਕਤ ਚੰਦ ਜੂਨੀਅਰ’’। ਇਹ ਬੇਬੀ ਸਾਈਜ਼ ਦੀ ਜਰਸੀ ਸੀ। ਸੋਸ਼ਲ ਮੀਡੀਆ ’ਤੇ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

Unmukt Chand's wife Simran Khosla at the Oakland Coliseum to support LAKR. pic.twitter.com/2WswtfeW6e

— KnightRidersXtra (@KKR_Xtra) June 15, 2025

ਜ਼ਿਕਰਯੋਗ ਹੈ ਕਿ ਉਨਮੁਕਤ ਭਾਰਤ ਦੇ ਉਨ੍ਹਾਂ ਚੋਣਵੇਂ ਖਿਡਾਰੀਆਂ ਵਿਚੋਂ ਹੈ, ਜਿਨ੍ਹਾਂ ਨੂੰ ਆਪਣੇ ਦੇਸ਼ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ ਤਾਂ ਉਹ ਕਿਸੇ ਹੋਰ ਟੀਮ ਲਈ ਖੇਡਣ ਲੱਗੇ। ਉਹ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਅਮਰੀਕਾ ਲਈ ਕ੍ਰਿਕਟ ਖੇਡਣ ਚਲੇ ਗਏ ਹਨ। ਫਿਲਹਾਲ ਉਹ ਅਮਰੀਕਾ ਦੀ ਟੀ-20 ਲੀਗ ਮੇਜਰ ਕ੍ਰਿਕਟ 2025 ਵਿਚ ਖੇਡ ਰਹੇ ਹਨ। ਉਨਮੁਕਤ ਭਾਰਤ ਦੀ 2012 ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸੀ।

ਦਿੱਲੀ ਦੇ ਕ੍ਰਿਕਟਰ ਉਨਮੁਕਤ ਚੰਦ ਸਿਮਰਨ ਖੋਸਲਾ ਨਾਲ 21 ਨਵੰਬਰ 2021 ਨੂੰ ਵਿਆਹ ਬੰਧਨ ਵਿਚ ਬੱਝੇ ਸੀ। ਉਨਮੁਕਤ ਦੀ ਪਤਨੀ ਸਿਮਰਨ ਪੇਸ਼ੇ ਤੋਂ ਇਕ ਨਿਊਟ੍ਰੀਸ਼ੀਅਨ ਕੋਚ ਹੈ।

ਇਹ ਵੀ ਪੜ੍ਹੋ- Air India ਦੀ ਇਕ ਹੋਰ ਫਲਾਈਟ 'ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ 'ਚੋਂਂ ਹੀ ਭੇਜਿਆ ਗਿਆ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News