ਅੰਡਰ-19 ਵਿਸ਼ਵ ਕੱਪ : ਹਾਰ ਤੋਂ ਬਾਅਦ ਪਾਕਿ ਦਾ ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

Tuesday, Feb 04, 2020 - 08:22 PM (IST)

ਅੰਡਰ-19 ਵਿਸ਼ਵ ਕੱਪ : ਹਾਰ ਤੋਂ ਬਾਅਦ ਪਾਕਿ ਦਾ ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

ਨਵੀਂ ਦਿੱਲੀ— ਭਾਰਤ ਦੀ ਅੰਡਰ-19 ਟੀਮ ਨੇ ਪਾਕਿਸਤਾਨ ਦੀ ਅੰਡਰ-19 ਟੀਮ ਨੂੰ ਸੈਮੀਫਾਈਨਲ 'ਚ 10 ਵਿਕਟਾਂ ਨਾਲ ਹਰਾ ਦਿੱਤਾ ਹੈ ਤੇ ਨਾਲ ਹੀ ਅੰਡਰ-19 ਵਿਸ਼ਵ ਕੱਪ 2020 ਦੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ। ਪੂਰੇ ਮੈਚ ਦੇ ਦੌਰਾਨ ਭਾਰਤੀ ਟੀਮ ਪਾਕਿਸਤਾਨ 'ਤੇ ਹਾਵੀ ਰਹੀ ਤੇ ਇਸ ਇਕਤਰਫਾ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਹੈ।

PunjabKesari
ਭਾਰਤ ਦੀ ਟੀਮ ਟਵਿਟਰ 'ਤੇ ਛਾਈ, ਪਾਕਿਸਤਾਨ ਦਾ ਉੱਡਿਆ ਮਜ਼ਾਕ

PunjabKesari
ਇਸ ਜਿੱਤ ਤੋਂ ਬਾਅਦ ਭਾਰਤ ਦੀ ਟੀਮ ਟਵਿਟਰ 'ਤੇ ਛਾ ਗਈ ਹੈ ਨਾਲ ਹੀ ਪਾਕਿਸਤਾਨ ਅੰਡਰ-19 ਟੀਮ ਦਾ ਲੋਕ ਮਜ਼ਾਕ ਉੱਡਾ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 43.1 ਓਵਰਾਂ 'ਚ ਸਿਰਫ 172 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਟੀਚੇ ਨੂੰ ਭਾਰਤੀ ਟੀਮ ਨੇ ਜੈਸਵਾਲ ਤੇ ਸਕਸੇਨਾ ਦੀ ਸ਼ਾਨਦਾਰ 176 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਦਮ 'ਤੇ 10 ਵਿਕਟਾਂ ਨਾਲ ਜਿੱਤ ਲਿਆ।
ਮੈਚ ਨੂੰ ਲੈ ਕੇ ਟਵਿੱਟਰ 'ਤੇ ਲੋਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ

 


author

Deepak Kumar

Content Editor

Related News