ਅੰਡਰ-19 : ਭਾਰਤ ਨੇ ਅਫਗਾਨਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ

Sunday, Nov 24, 2019 - 09:37 PM (IST)

ਅੰਡਰ-19 : ਭਾਰਤ ਨੇ ਅਫਗਾਨਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ

ਲਖਨਊ- ਜ਼ਬਰਦਸਤ ਗੇਂਦਬਾਜ਼ੀ ਅਤੇ ਚੁਸਤ ਫੀਲਡਿੰਗ ਤੋਂ ਬਾਅਦ ਸ਼ਾਸ਼ਵਤ ਰਾਵਤ  (53) ਅਤੇ ਯਸ਼ਸਵੀ ਜੈਸਵਾਲ (ਅਜੇਤੂ 38) ਦੀ ਬਦੌਲਤ ਭਾਰਤ ਅੰਡਰ-19 ਨੇ ਦੂਜੇ ਇਕ ਦਿਨਾ ਮੈਚ 'ਚ ਅਫਗਾਨਿਸਤਾਨ ਅੰਡਰ-19 ਨੂੰ 2 ਵਿਕਟਾਂ ਨਾਲ ਹਰਾ ਦਿੱਤਾ । ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਦੇ ਬੀ-ਗਰਾਊਂਡ 'ਚ ਅਫਗਾਨਿਸਤਾਨ ਅੰਡਰ-19 ਨੇ ਪਹਿਲਾਂ ਖੇਡਦੇ ਹੋਏ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ 'ਤੇ 188 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤ ਅੰਡਰ-19 ਨੇ 42.3 ਓਵਰਾਂ 'ਚ 8 ਵਿਕਟਾਂ ਗੁਆ  ਕੇ ਜੇਤੂ ਟੀਚਾ ਹਾਸਲ ਕਰ ਲਿਆ । ਇਸ ਜਿੱਤ  ਨਾਲ 5 ਮੈਚਾਂ ਦੀ ਸੀਰੀਜ਼ 'ਚ ਮੇਜ਼ਬਾਨ ਟੀਮ 2-0 ਦਾ ਮਹੱਤਵਪੂਰਨ ਬੜ੍ਹਤ  ਹਾਸਲ ਕਰ ਚੁੱਕੀ ਹੈ।


author

Gurdeep Singh

Content Editor

Related News