ਅੰਡਰ-17 ਫੁੱਟਬਾਲ : ਸਵੀਡਨ ਨੇ ਥਾਈਲੈਂਡ ਨੂੰ 3-1 ਨਾਲ ਹਰਾਇਆ
Sunday, Dec 15, 2019 - 08:55 PM (IST)

ਮੁੰਬਈ— ਸਵੀਡਨ ਨੇ ਤਿੰਨ ਦੇਸ਼ਾਂ ਦੇ ਅੰਡਰ 17 ਮਹਿਲਾ ਫੁੱਟਬਾਲ ਟੂਰਨਾਮੈਂਟ 'ਚ ਐਤਵਾਰ ਨੂੰ ਇੱਥੇ ਥਾਈਲੈਂਡ ਨੂੰ 3-1 ਨਾਲ ਹਰਾ ਕੇ ਆਪਣਾ ਜੇਤੂ ਰੱਥ ਜਾਰੀ ਰੱਖਿਆ। ਸਵੀਡਨ ਨੇ ਆਪਣਾ ਪਹਿਲੇ ਮੈਚ 'ਚ ਮੇਜਬਾਨ ਭਾਰਤ ਨੂੰ 3-0 ਨਾਲ ਹਰਾਇਆ ਸੀ ਤੇ ਇਸ ਤਰ੍ਹਾਂ ਨਾਲ ਉਸਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਦਿੱਤੀ। ਥਾਈਲੈਂਡ ਵਿਰੁੱਧ ਮੈਚ 'ਚ ਸਵੀਡਨ ਵਲੋਂ ਮਾਰਵਾ ਸੈਦ (26ਵੇਂ ਤੇ 90+4) ਨੇ ਦੋ ਗੋਲ ਕੀਤੇ ਜਦਕਿ ਮੋਨਿਕਾ ਬਾਹ (70ਵੇਂ) ਨੇ ਇਕ ਗੋਲ ਕੀਤਾ। ਥਾਈਲੈਂਡ ਦੇ ਲਈ ਇਕਲੌਤਾ ਗੋਲ ਖਵਾਨਜਿਰਾ ਵੋਂਗ (65ਵੇਂ) ਨੇ ਕੀਤਾ।