ਕਰਣ ਤੇ ਰੇਸ਼ਮਾ ਬਣੇ ਅੰਡਰ-16 ਚੈਂਪੀਅਨ

10/12/2019 11:53:32 PM

ਨਵੀਂ ਦਿੱਲੀ— ਕਰਣ ਸਿੰਘ ਤੇ ਰੇਸ਼ਮਾ ਮਰੂਰੀ ਨੇ ਫੇਨੇਸਤਾ ਓਪਨ ਜੂਨੀਅਰ ਰਾਸ਼ਟਰੀ ਟੈਨਿਸ ਮੁਕਾਬਲੇ 'ਚ ਸ਼ਨੀਵਾਰ ਨੂੰ ਅੰਡਰ-16 ਵਰਗ 'ਚ ਕ੍ਰਮਵਾਰ ਲੜਕਿਆਂ ਤੇ ਲੜਕੀਆਂ ਦੇ ਖਿਤਾਬ ਜਿੱਤ ਲਏ। ਜਦਕਿ ਆਯੂਸ਼ ਭੱਟ ਤੇ ਪਵਿਤਰਾ ਪਾਰੀਖ ਅੰਡਰ-14 ਵਰਗ 'ਚ ਜੇਤੂ ਬਣੇ। ਅੰਡਰ-16 ਵਰਗ 'ਚ ਸੀਡ ਕਰਣ ਨੇ ਦੂਜੀ ਸੀਡ ਉਦਿਤ ਗੋਗੋਈ ਨੂੰ 5-7, 6-4, 7-6 (7/3) ਨਾਲ ਹਰਾਇਆ। ਬੈਂਗਲੁਰੂ ਦੀ ਰੇਸ਼ਮਾ ਨੇ ਪਰੀ ਸਿੰਘ ਨੂੰ 7-5, 6-2 ਨਾਲ ਹਰਾਇਆ। ਅੰਡਰ-14 'ਚ ਆਯੂਸ਼ ਨੇ ਟਾਪ ਸੀਡ ਅਗ੍ਰਿਅ ਯਾਦਵ ਨੂੰ 3-6,6-1,6-0 ਨਾਲ ਹਰਾਇਆ ਜਦਕਿ ਪਵਿਤਰਾ ਪਾਰੀਖ ਨੇ ਦੂਜੀ ਸੀਡ ਸ਼ਰੂਤੀ ਅਹਲਾਵਤ ਨੂੰ 6-1, 6-4 ਨਾਲ ਹਰਾਇਆ।


Gurdeep Singh

Content Editor

Related News