CWG: ਗੋਲਡ ਦੇ ਲਈ ਦੋ ਭਾਰਤੀਆਂ ''ਚ ਜੰਗ, ਫਾਈਨਲ ''ਚ ਹੋਵੇਗਾ ਸਿੰਧੂ-ਸਾਇਨਾ ਵਿਚਾਲੇ ਮੁਕਾਬਲਾ

04/14/2018 11:58:14 AM

ਗੋਲਡ ਕੋਸਟ—ਗੋਲਡ ਕੋਸਟ 'ਚ 'ਗੋਲਡ' ਦੀ ਲੜਾਈ 'ਚ ਬੈਡਮਿੰਟਨ ਮਹਿਲਾ ਦੇ ਸਿੰਗਲਜ਼ ਮੁਕਾਬਲੇ 'ਚ ਭਾਰਤ ਦੀਆਂ ਦੋ ਸਟਾਰ ਖਿਡਾਰਨਾ ਅਹਮੋਂ-ਸਾਹਮਣੇ ਹੋਣਗੀਆਂ, ਰਿਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਪੀ.ਵੀ. ਸਿੰਧੂ ਅਤੇ ਲੰਡਨ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਦੇ ਵਿਚਕਾਰ ਟੱਕਰ ਦੇਖਣ ਨੂੰ ਮਿਲੇਗੀ। ਸਪੱਸ਼ਟ ਹੈ ਕਿ ਐਤਵਾਰ ਨੂੰ ਮੁਕਾਬਲਾ ਬਹੁਕ ਰੋਮਾਂਚਕ ਹੋਵੇਗਾ।

-ਫਾਈਨਲ 'ਚ ਪੀ.ਵੀ.ਸਿੰਧੂ
ਸਿੰਧੂ ਨੇ ਮਹਿਲਾਵਾਂ ਦੇ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਬਣਾਈ, ਉਨ੍ਹਾਂ ਨੇ ਕਰਾਰਾ ਸਪੋਰਟਸ ਏਰੀਨਾ 'ਚ ਖੇਡੇ ਗਏ ਸੈਮੀਫਾਈਨਲ 'ਚ ਕਨਾਡਾ ਦੀ ਮਿਸ਼ੇਲ ਨੂੰ ਮਾਚ ਦਿੱਤੀ। ਵਰਲਡ ਨੰਬਰ-3 ਸਿੰਧੂ ਨੇ ਮਿਸ਼ੇਲ ਨੂੰ 21-18.21-8 ਨਾਲ ਮਾਤ ਦਿੰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ, ਉਨ੍ਹਾਂ ਨੇ ਇਹ ਮੁਕਾਬਲਾ ਸਿਰਫ 36 ਮਿੰਟ 'ਚ ਜਿੱਤਿਆ। ਸਿੰਧੂ ਨੇ ਚੰਗੀ ਸ਼ੁਰੂਆਤ ਵੱਲੋਂ ਪਹਿਲੇ ਗੇਮ 'ਚ 7-4 ਦਾ ਵਾਧਾ ਹਾਸਲ ਕੀਤਾ। ਹਾਲਾਂਕਿ ਮਿਸ਼ੇਲ ਨੇ ਵਾਪਸੀ ਕਰਦੇ ਹੋਏ ਸਕੋਰ 10-10 ਕਰ ਲਿਆ, ਸਿੰਧੂ ਨੇ ਬ੍ਰੇਕ ਦੇ ਬਾਅਦ ਆਪਣੇ ਅੰਕਾਂ 'ਚ ਵਾਧਾ ਕਰਦੇ ਹੋਏ ਸਕੋਰ 14-11 ਤੱਕ ਪਹੁੰਚਾ ਦਿੱਤਾ ਅਤੇ ਫਿਰ 21-18 ਨਾਲ ਗੇਮ ਨੂੰ ਆਪਣੇ ਨਾਮ ਕੀਤਾ, ਦੂਸਰੀ ਗੇਮ 'ਚ ਸਿੰਧੂ ਨੇ ਇਕਤਰਫਾ ਖੇਡ ਦਿਖਾਇਆ ਅਤੇ 5-1 ਦੀ ਲੀਡ ਹਾਸਲ ਕੀਤੀ। ਬ੍ਰੇਕ 'ਚ ਉਹ 11-4 ਦੇ ਵਾਧੇ ਨਾਲ ਗਈ। ਇੱਥੋਂ ਇਸ ਮਹਾਨ ਖਿਡਾਰਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 21-8 ਨਾਲ ਮੁਕਾਬਲਾ ਆਪਣੇ ਨਾਮ ਕੀਤਾ।

- ਫਾਈਨਲ 'ਚ ਸਾਇਨਾ
ਸਾਇਨਾ ਨੇ ਸੈਮੀਫਾਈਨਲ 'ਚ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ ਸਖਤ ਮੁਕਾਬਲੇ 'ਚ 21-14, 18-21, 21-17 ਦੇ ਮਾਤ ਦਿੱਤੀ। ਸਾਇਨਾ ਨੇ ਪਹਿਲੇ ਗੇਮ ਦੀ ਚੰਗੀ ਸ਼ੁਰੂਆਤ ਕੀਤੀ ਅਤੇ 5-0 ਦੀ ਲੀਡ ਲਈ। ਗਿਲਮੋਰ ਨੇ ਵਾਪਸੀ ਕੀਤੀ ਅਤੇ ਸਕੋਰ 4-5 ਕਰ ਲਿਆ, ਪਰ ਇਸਦੇ ਬਾਅਦ ਉਹ ਪੂਰੀ ਖੇਡ 'ਚ ਸਾਇਨਾ ਤੋਂ ਪਿੱਛੇ ਹੀ ਰਹੀ। ਸਾਇਨਾ ਨੇ ਦੂਸਰੇ ਗੇਮ 'ਚ ਵੀ ਚੰਗੀ ਸ਼ੁਰੂਆਤ ਕੀਤੀ ਅਤੇ 5-1 ਦੇ ਲੀਡ ਲਈ। ਗਿਲਮੋਰ ਨੇ ਹਾਰ ਨਹੀਂ ਮੰਨੀ ਅਤੇ ਹੌਲੀ-ਹੌਲੀ ਅੰਕਾਂ ਦੇ ਅੰਤਰ ਨੂੰ ਖਤਮ ਕਰਨਾ ਸ਼ੁਰੂ ਕੀਤਾ ਅਤੇ ਉਹ ਆਪਣੀ ਇਸ ਰਣਨੀਤੀ 'ਚ ਸਫ੍ਰ ਰਹੀ ਅਤੇ ਦੂਸਰੀ ਗੇਮ ਜਿੱਤ ਮੈਚ ਨੂੰ ਤੀਸਰੀ ਗੇਮ 'ਚ ਲੈ ਗਈ। ਲੰਡਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਦੇ ਲਈ ਇਹ ਗੇਮ ਇਕਤਰਫਾ ਰਿਹਾ, ਸਾਇਨਾ ਨੇ 9-3 ਦੀ ਲੀਡ ਲਈ, ਜਿਸ ਨੂੰ ਕਾਇਮ ਰੱਖਦੇ ਹੋਏ ਤੀਸਰਾ ਗੇਮ ਜਿੱਤ ਫਾਈਨਲ 'ਚ ਜਗ੍ਹਾ ਬਣਾਈ।


Related News