ਨਾਗਪੁਰ ਟੀ-20 ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ, ਇਹ ਦੋ ਖਿਡਾਰੀ ਹੋਏ ਜ਼ਖਮੀ

11/10/2019 5:20:04 PM

ਸਪੋਰਟਸ ਡੈਸਕ– ਭਾਰਤ ਅਤੇ ਬੰਗਲਾਦੇਸ਼ ਕ੍ਰਿਕਟ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ 1-1 ਨਾਲ ਬਰਾਬਰੀ ਦੇ ਮੁਕਾਮ ’ਤੇ ਖੜੀ ਹੋਈ ਹੈ। ਬੰਗਲਾਦੇਸ਼ ਨੇ ਜਿੱਥੇ ਦਿੱਲੀ ’ਚ ਖੇਡੇ ਗਏ ਪਹਿਲੇ ਟੀ-20 ਮੈਚ ’ਚ ਜਿੱਤ ਦਰਜ ਕੀਤੀ, ਉਥੇ ਹੀ ਭਾਰਤ ਨੇ ਰਾਜਕੋਟ ’ਚ ਖੇਡਿਆ ਗਿਆ ਦੂਜਾ ਮੁਕਾਬਲਾ ਆਪਣੇ ਨਾਂ ਕੀਤਾ। ਹੁਣ ਦੋਵਾਂ ਟੀਮਾਂ ਨਾਗਪੁਰ ’ਚ ਨਿਰਣਾਇਕ ਮੁਕਾਬਲੇ ਲਈ ਤਿਆਰ ਹੈ। ਨਾਗਪੁਰ ’ਚ ਹੋਣ ਵਾਲੇ ਇਸ ਮੁਕਾਬਲੇ ਤੋਂ ਪਹਿਲਾਂ ਹੀ ਬੰਗਲਾਦੇਸ਼ ਨੂੰ ਦੋਹਰਾ ਝੱਟਕਾ ਲਗਾ ਹੈ। ਪਹਿਲੀ ਵਾਰ ਭਾਰਤ ਤੋਂ ਟੀ-20 ਸੀਰੀਜ਼ ਜਿੱਤਣ ਦਾ ਸੁਪਨਾ ਵੇਖ ਰਹੀ ਹੈ, ਉਥੇ ਹੀ ਉਸ ਦੇ ਦੋ ਅਹਿਮ ਖਿਡਾਰੀ ਜ਼ਖਮੀ ਹੋ ਗਏ ਹਨ। PunjabKesariਤਿੰਨ ਮੈਚਾਂ ਦੀ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ’ਚ ਤੋਂ ਪਿਹਲਾਂ ਬੰਗਲਾਦੇਸ਼ ਦੇ ਆਲਰਾਊਂਡਰ ਮੋਸਾੱਦੇਕ ਹੁਸੈਨ ਅਤੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦਾ ਤੀਜੇ ਮੈਚ ’ਚ ਖੇਡਣਾ ਮੁਸ਼ਕਿਲ ਲੱਗ ਰਿਹਾ ਹੈ। ਦੋਵਾਂ ਖਿਡਾਰੀਆਂ ਨੇ ਸ਼ਨੀਵਾਰ ਨੂੰ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ । ਅਜਿਹੇ ’ਚ ਜੇਕਰ ਇਹ ਦੋਵੇਂ ਹੀ ਇਸ ਮੈਚ ’ਚ ਨਹੀਂ ਉਤਰਦੇ ਹਨ ਤਾਂ ਫਿਰ ਭਾਰਤ ਦੀ ਜਿੱਤ ਦਾ ਰੱਸਤਾ ਆਸਾਨ ਹੋ ਜਾਵੇਗਾ, ਉਥੇ ਹੀ ਬੰਗਲਾਦੇਸ਼ ਦੀ ਚੁਣੋਤੀ ਕਾਫ਼ੀ ਵੱਧ ਜਾਵੇਗੀ। 

ਮੋਸਾੱਦੇਕ ਹੁਸੈਨ ਨੂੰ ਗਰੋਇਨ ਇੰਜਰੀ ਹੈ ਅਤੇ ਇਹ ਗੱਲ ਲਗਭਗ ਤੈਅ ਮੰਨੀ ਜਾ ਰਹੀ ਹੈ ਕਿ ਉਹ ਤੀਜੇ ਟੀ-20 ’ਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੋਣਗੇ। ਉਥੇ ਹੀ ,  ਮੁਸਤਾਫਿਜ਼ੂਰ ਰਹਿਮਾਨ ਗੋਡੇ ਦੀ ਸੱਟ ਨਾਲ ਜੂਝ ਰਿਹਾ ਹੈ, ਜਿਸ ਕਰਕੇ ਮੁਸਤਾਫਿਜ਼ੂਰ ਨੂੰ ਇਸ ਲਈ ਵੀ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਅਜਿਹੇ ’ਚ ਬੰਗਲਾਦੇਸ਼ ਦੀ ਟੀਮ ਰਹਿਮਾਨ ਦੀ ਜਗ੍ਹਾ ਕਿਸੇ ਸਪਿਨਰ ਨੂੰ ਸ਼ਾਮਲ ਕਰ ਸਕਦੀ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਬਾੰਗਲਾਦੇਸ਼ ਦੀ ਟੀਮ ਇਸ ਮੈਚ ’ਚ ਖੱਬੇ ਹੱਥ ਦੇ ਆਰਮ ਸਪਿਨਰ ਤੈਜੁਲ ਇਸਲਾਮ ਨੂੰ ਮੌਕੇ ਦੇ ਸਕਦੀ ਹੈ।  27 ਸਾਲ ਦੇ ਤੈਜੁਲ ਨੇ ਅਜੇ ਤੱਕ ਇੱਕ ਹੀ ਟੀ-20 ਮੈਚ ਖੇਡਿਆ ਹੈ, ਜਿਸ ’ਚ ਉਸ ਨੂੰ ਇਕ ਵਿਕਟ ਵੀ ਹਾਸਲ ਹੋਈ ਹੈ।


Related News