ਤਵੇਸ਼ਾ ਮਲਿਕ ਨੇ ਹੀਰੋ ਮਹਿਲਾ ਪ੍ਰੋ ਟੂਰ ਦਾ 12ਵਾਂ ਗੇੜ ਜਿੱਤਿਆ
Saturday, Aug 25, 2018 - 12:54 AM (IST)
ਹੈਦਰਾਬਾਦ— ਤਵੇਸ਼ਾ ਮਲਿਕ ਨੇ ਅੱਜ ਇੱਥੇ ਕੱਲ ਤਕ ਚੋਟੀ 'ਤੇ ਚੱਲ ਰਹੀ ਅਮਨਦੀਪ ਦ੍ਰਾਲ ਨੂੰ ਪਿੱਛੇ ਛੱਡ ਕੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 12ਵੇਂ ਗੇੜ ਦਾ ਖਿਤਾਬ ਜਿੱਤਿਆ। ਤਵੇਸ਼ਾ ਨੇ ਆਖਰੀ ਦੌਰ 'ਚ 72 ਦਾ ਕਾਰਡ ਖੇਡਿਆ। ਉਸ ਨੂੰ ਅਮਨਦੀਪ (75) ਦੇ ਖਰਾਬ ਪ੍ਰਦਰਸ਼ਨ ਦਾ ਫਾਈਦਾ ਮਿਲਿਆ। ਦੋਵਾਂ ਖਿਡਾਰੀਆਂ ਦਾ ਸਕੋਰ ਆਖਿਰ 'ਚ 4 ਓਵਰ 220 ਰਿਹਾ ਤੇ ਜਿੱਤ ਦਾ ਫੈਸਲਾ ਕਰਨ ਲਈ ਪਲੇਆਫ ਦਾ ਸਹਾਰਾ ਲੈਣਾ ਪਿਆ। ਪਹਿਲੇ ਪਲੇਆਫ 'ਚ ਦੋਵਾਂ ਨੇ ਬੋਗੀ ਕੀਤੀ ਜਦਕਿ ਦੂਜੇ ਪਲੇਆਫ 'ਚ ਉਹ ਬਰਾਬਰੀ 'ਤੇ ਰਹੀ। ਆਖਰ 'ਚ ਤਵੇਸ਼ਾ ਨੇ ਤੀਜੇ ਪਲੇਆਫ 'ਚ ਖਿਤਾਬ ਆਪਣੇ ਨਾਂ ਕੀਤਾ।
