ਤਵੇਸਾ ਮਲਿਕ 6 ਅੰਡਰ 66 ਦੇ ਕਾਰਡ ਨਾਲ ਸਾਂਝੇ 5ਵੇਂ ਨੰਬਰ ’ਤੇ ਪਹੁੰਚੀ

05/30/2021 12:23:43 PM

ਪਿਡਮੋਂਟ (ਇਟਲੀ)— ਭਾਰਤੀ ਗੋਲਫ਼ਰ ਤਵੇਸਾ ਮਲਿਕ ਦੂਜੇ ਦੌਰ ਦੇ ਆਖ਼ਰੀ 9 ਹੋਲ ’ਚ 6 ਬਰਡੀ ਲਗਾ ਕੇ ਸ਼ਨੀਵਾਰ ਨੂੰ ਇੱਥੇ ਇਟੈਲੀਅਨ ਓਪਨ ’ਚ 52ਵੇਂ ਤੋਂ ਸਾਂਝੇ ਪੰਜਵੇਂ ਸਥਾਨ ’ਤੇ ਪਹੁੰਚ ਗਈ। ਪਹਿਲੇ ਦੌਰ ’ਚ ਦੋ ਓਵਰ 74 ਦਾ ਸਕੋਰ ਕਰਨ ਵਾਲੀ ਤਵੇਸਾ ਦਾ ਦੋ ਦੌਰ ਦੇ ਬਾਅਦ ਚਾਰ ਅੰਡਰ ਦਾ ਸਕੋਰ ਹੈ। ਉਨ੍ਹਾਂ ਨੇ ਆਖ਼ਰੀ ਨੌ ਹੋਲ ’ਚ 6 ਅੰਡਰ 30 ਦਾ ਸ਼ਾਨਦਾਰ ਸਕੋਰ ਕੀਤਾ।

ਸੱਟ ਤੋਂ ਵਾਪਸੀ ਕਰ ਰਹੀ ਦੀਕਸ਼ਾ ਡਾਗਰ ਦੀ ਵੀ ਕਟ ਹਾਸਲ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੂਜੇ ਦੌਰ ’ਚ ਇਕ ਓਵਰ 73 ਦਾ ਕਾਰਡ ਖੇਡਿਆ ਜਿਸ ’ਚ ਉਸ ਦਾ ਕੁਲ ਸਕੋਰ ਤਿੰਨ ਓਵਰ ਦਾ ਹੈ। ਉਹ ਸਾਂਝੇ ਤੌਰ ’ਤੇ 56ਵੇਂ ਸਥਾਨ ’ਤੇ ਹੈ ਪਰ ਅਜੇ ਕਈ ਖਿਡਾਰੀਆਂ ਦਾ ਖੇਡ ਬਾਕੀ ਹੈ। ਪਹਿਲੇ ਦੌਰ ’ਚ ਪੰਜ ਓਵਰ 77 ਦਾ ਕਾਰਡ ਖੇਡਣ ਵਾਲੀ ਆਸਥਾ ਮਦਾਨ ਨੇ ਦੂਜੇ ਦੌਰ ’ਚ ਅਜੇ ਖੇਡ ਸ਼ੁਰੂ ਨਹੀਂ ਕੀਤਾ ਹੈ।


Tarsem Singh

Content Editor

Related News