ਤਵੇਸਾ ਤੇ ਵਾਣੀ ਨੇ ਆਇਰਿਸ਼ ਓਪਨ ਕੱਟ ''ਚ ਬਣਾਈ ਜਗ੍ਹਾ
Saturday, Sep 24, 2022 - 09:36 PM (IST)

ਡ੍ਰੋਮੋਲੈਂਡ- ਭਾਰਤ ਦੀ ਤਵੇਸਾ ਮਲਿਕ (69) ਤੇ ਵਾਣੀ ਕਪੂਰ (70) ਨੇ ਪਹਿਲੇ ਦੌਰ ਦੇ ਖ਼ਰਾਬ ਪ੍ਰਦਰਸ਼ਨ ਤੋਂ ਉੱਭਰ ਕੇ ਆਇਰਿਸ਼ ਓਪਨ ਮਹਿਲਾ ਗੋਲਫ ਟੂਰਨਾਮੈਂਟ ਦੇ ਕੱਟ 'ਚ ਜਗ੍ਹਾ ਬਣਾਈ। ਭਾਰਤ ਦੀਆਂ ਇਨ੍ਹਾਂ ਦੋ ਖਿਡਾਰੀਆਂ ਦਾ ਸਕੋਰ ਦੋ ਦੌਰ ਦੇ ਬਾਅਦ ਦੋ ਅੰਡਰ 'ਤੇ ਹੈ ਤੇ ਉਹ ਸਾਂਝੇ 42ਵੇਂ ਸਥਾਨ 'ਤੇ ਹਨ। ਤਵੇਸਾ ਨੇ ਪਹਿਲੇ ਦੌਰ 'ਚ 73 ਜਦਕਿ ਵਾਣੀ ਨੇ 72 ਦਾ ਕਾਰਡ ਖੇਡਿਆ ਸੀ। ਕੱਟ ਅੰਡਰ ਪਾਰ 'ਤੇ ਗਿਆ ਤੇ ਕੁੱਲ 63 ਖਿਡਾਰੀ ਇਸ 'ਤੇ ਜਗ੍ਹਾ ਬਣਾਉਣ 'ਚ ਸਫਲ ਰਹੀਆਂ।
ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹੋਰਨਾਂ ਭਾਰਤੀ ਖਿਡਾਰੀਆਂ 'ਚ ਦੀਕਸ਼ਾ ਡਾਗਰ (72-75) ਤੇ ਅਮਨਦੀਪ ਦ੍ਰਾਲ (74-80) ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਇਹ ਦੋਵੇਂ ਖਿਡਾਰੀ ਕੱਟ ਤੋਂ ਖੁੰਝ ਗਈਆਂ। ਸਵੀਡਨ ਦੇ ਮਾਓ ਫੋਲਕੇ ਨੇ 10 ਅੰਡਰ 62 ਦਾ ਕਾਰਡ ਖੇਡ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਦੂਜੇ ਦੌਰ ਦੇ ਬਅਦ ਉਨ੍ਹਾਂ ਨੇ ਦੋ ਸ਼ਾਟ ਦੀ ਬੜ੍ਹਤ ਹਾਸਲ ਕੀਤੀ ਹੋਈ ਹੈ।