ਰਾਸ਼ਟਰਮੰਡਲ ਖੇਡਾਂ :  ਤੁਲਿਕਾ ਮਾਨ ਨੇ ਮਹਿਲਾਵਾਂ ਦੇ 78 ਕਿ. ਗ੍ਰਾ. ਜੂਡੋ ਮੁਕਾਬਲੇ ''ਚ ਜਿੱਤਿਆ ਚਾਂਦੀ ਦਾ ਤਮਗਾ

Thursday, Aug 04, 2022 - 01:04 AM (IST)

ਰਾਸ਼ਟਰਮੰਡਲ ਖੇਡਾਂ :  ਤੁਲਿਕਾ ਮਾਨ ਨੇ ਮਹਿਲਾਵਾਂ ਦੇ 78 ਕਿ. ਗ੍ਰਾ. ਜੂਡੋ ਮੁਕਾਬਲੇ ''ਚ ਜਿੱਤਿਆ ਚਾਂਦੀ ਦਾ ਤਮਗਾ

ਬਰਮਿੰਘਮ-ਭਾਰਤੀ ਜੂਡੋ ਖਿਡਾਰਨ ਤੁਲਿਕਾ ਮਾਨ ਨੂੰ ਇੱਥੇ ਮਹਿਲਾਵਾਂ ਦੇ 78 ਕਿ. ਗ੍ਰਾ. ਭਾਰ ਵਰਗ ਦੇ ਫਾਈਨਲ ਵਿਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਵਿਰੁੱਧ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਬੁੱਧਵਾਰ ਨੂੰ ਹੀ ਦੋ ਮੁਕਾਬਲੇ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਤੁਲਿਕਾ ਫਾਈਨਲ ਵਿਚ ਜ਼ਿਆਦਾਤਰ ਸਮੇਂ ਅੱਗੇ ਚੱਲ ਰਹੀ ਸੀ ਪਰ ਐਡਲਿੰਗਟਨ ਨੇ ਇਸ ਤੋਂ ਬਾਅਦ ‘ਇਪੋਨ’ (ਵਿਰੋਧੀ ਨੂੰ ਪਿੱਠ ਦੇ ਭਾਰ ਜ਼ੋਰ ਨਾਲ ਸੁੱਟਣਾ) ਦੀ ਬਦੌਲਤ ਸੋਨ ਤਮਗਾ ਜਿੱਤ ਲਿਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਸੌਰਭ ਘੋਸ਼ਾਲ ਨੇ ਪੁਰਸ਼ ਸਿੰਗਲਜ਼ ਸਕੁਐਸ਼ 'ਚ ਜਿੱਤਿਆ ਕਾਂਸੀ ਦਾ ਤਮਗਾ

ਐਡਲਿੰਗਟਨ ਨੇ ਤੁਲਿਕਾ ਨੂੰ ਕਾਫੀ ਤਾਕਤ ਦੇ ਨਾਲ ਸੁੱਟਿਆ, ਜਿਸ ਨਾਲ ਭਾਰਤੀ ਖਿਡਾਰਨ ਪਿੱਠ ਦੇ ਭਾਰ ਡਿੱਗ ਗਈ ਤੇ ਮੁਕਾਬਲਾ ਨਿਰਧਾਰਿਤ ਸਮੇਂ ਤੋਂ 30 ਸੈਕੰਡ ਪਹਿਲਾਂ ਹੀ ਖਤਮ ਹੋ ਗਿਆ। ਦਿੱਲੀ ਦੀ 23 ਸਾਲਾ ਤੁਲਿਕਾ ਨੇ ਚਾਂਦੀ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਬਾਰਤ ਨੂੰ ਜੂਡੋ ਦਾ ਬਰਮਿੰਘਮ ਖੇਡਾਂ ਵਿਚ ਤੀਜਾ ਤਮਗਾ ਦਿਵਾਇਆ। ਇਸ ਤੋਂ ਪਹਿਲਾ ਸੁਸ਼ੀਲਾ ਦੇਵੀ ਤੇ ਵਿਜੇ ਕੁਮਾਰ ਨੇ ਸੋਮਵਾਰ ਨੂੰ ਕ੍ਰਮਵਾਰ ਮਹਿਲਾ 48 ਕਿ. ਗ੍ਰਾ. ਭਾਰ ਵਰਗ ਤੇ ਪੁਰਸ਼ 60 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤੇ ਕਾਂਸੀ ਤਮਗੇ ਜਿੱਤੇ ਸਨ।

ਇਹ ਵੀ ਪੜ੍ਹੋ : INDW vs BAW: ਬਾਰਬਾਡੋਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News