ਸਕਿਨ ਕੈਂਸਰ ਨਾਲ ਜੂਝ ਰਿਹੈ ਇਯਾਨ ਚੈਪਲ

Friday, Jul 19, 2019 - 12:31 AM (IST)

ਸਕਿਨ ਕੈਂਸਰ ਨਾਲ ਜੂਝ ਰਿਹੈ ਇਯਾਨ ਚੈਪਲ

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਸਕਿਨ ਕੈਂਸਰ ਨਾਲ ਜੂਝ ਰਿਹਾ ਹੈ ਪਰ 75 ਸਾਲਾ ਇਸ ਧਾਕੜ ਨੂੰ ਏਸ਼ੇਜ਼ ਲੜੀ ਤੋਂ ਪਹਿਲਾਂ ਫਿੱਟ ਹੋਣ ਦੀ ਉਮੀਦ ਹੈ। ਆਸਟਰੇਲੀਆ ਲਈ 1964 ਤੋਂ 1980 ਵਿਚਾਲੇ 75 ਟੈਸਟ ਖੇਡ ਚੁੱਕੇ ਚੈਪਲ ਨੇ ਪੰਜ ਹਫਤਿਆਂ ਤਕ ਰੈਡੀਏਸ਼ਨ ਥੈਰੇਪੀ ਕਰਵਾਈ ਹੈ। 

PunjabKesari
ਉਨ੍ਹਾਂ ਨੇ ਕਿਹਾ ਜਦੋਂ ਅਸੀਂ 70 ਸਾਲ ਦੇ ਹੋ ਜਾਂਦੇ ਹਾਂ ਤਾਂ ਵੈਸੇ ਵੀ ਕਮਜ਼ੋਰ ਹੋ ਜਾਂਦੇ ਹਾਂ ਪਰ ਪਿਛਲੇ ਕੁਝ ਸਾਲ ਤੋਂ ਮੈਂ ਇਸਦਾ ਆਦੀ ਹੋ ਚੁੱਕਿਆ ਹਾਂ। ਫਿਲਹਾਲ ਉਸਦੀ ਪੈਥਾਲਾਜੀ ਰਿਪੋਰਟ ਠੀਕ ਆਈ ਹੈ ਤੇ ਉਹ ਇਕ ਅਗਸਤ ਤੋਂ ਸ਼ੁਰੂ ਹੋ ਰਹੇ ਪਹਿਲੇ ਏਸ਼ੇਜ਼ ਟੈਸਟ 'ਚ ਕੁਮੇਂਟਰੀ ਦੇ ਲਈ ਤਿਆਰ ਹੈ।

PunjabKesari 


author

Gurdeep Singh

Content Editor

Related News