ਨਿਊਜ਼ੀਲੈਂਡ ਵੱਲੋਂ ਭਾਰਤ ਖਿਲਾਫ ਟੈਸਟ ਟੀਮ ਦਾ ਐਲਾਨ, ਟਰੈਂਟ ਬੋਲਟ ਦੀ ਹੋਈ ਵਾਪਸੀ

02/17/2020 11:13:48 AM

ਸਪੋਰਟਸ ਡੈਸਕ— ਹੱਥ ਦੀ ਸੱਟ ਤੋਂ ਠੀਕ ਹੋ ਚੁੱਕੇ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਦੀ ਭਾਰਤ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਟੀਮ 'ਚ ਵਾਪਸੀ ਹੋ ਗਈ ਹੈ। ਖੱਬੇ ਹੱਥ ਦੇ ਸਪਿਨਰ ਏਜਾਜ਼ ਪਟੇਲ ਦੀ ਵੀ 13 ਮੈਂਬਰੀ ਟੀਮ 'ਚ ਵਾਪਸੀ ਹੋਈ ਹੈ। ਕਾਇਲ ਜੈਮੀਸਨ ਨੂੰ ਜ਼ਖਮੀ ਲੋਕੀ ਫਰਗਿਊਸਨ ਦੀ ਥਾਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ 21 ਫ਼ਰਵਰੀ ਨੂੰ ਸ਼ੁਰੂ ਹੋਵੇਗੀ। ਦੂਜਾ ਟੈਸਟ 29 ਫਰਵਰੀ ਤੋਂ ਖੇਡਿਆ ਜਾਵੇਗਾ।

ਟਰੈਂਟ ਬੋਲਟ ਆਸਟ੍ਰੇਲੀਆ ਵਿਰੁੱਧ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਸਿਡਨੀ 'ਚ ਆਖਰੀ ਟੈਸਟ ਮੈਚ ਅਤੇ ਫਿਰ ਭਾਰਤ ਖਿਲਾਫ ਸੀਮਤ ਓਵਰਾਂ ਦੀ ਲੜੀ ਲਈ ਟੀਮ 'ਚੋਂ ਬਾਹਰ ਹੋ ਗਏ ਸਨ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਕਿਹਾ, “ਅਸੀਂ ਟਰੈਂਟ ਬੋਲਟ ਦੀ ਟੀਮ ਵਿੱਚ ਵਾਪਸੀ ਤੋਂ ਬਹੁਤ ਖੁਸ਼ ਹਾਂ। ਉਸ ਦੇ ਤਜ਼ਰਬੇ ਅਤੇ ਊਰਜਾ ਨਾਲ ਟੀਮ ਨੂੰ ਬਹੁਤ ਲਾਭ ਪਹੁੰਚਾਏਗਾ। ਕਾਇਲ ਜੈਮੀਸਨ ਭਾਰਤ ਵਿਰੁੱਧ ਦੋ ਵਨਡੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਟੈਸਟ ਟੀਮ 'ਚ ਥਾਂ ਬਣਾਉਣ ਵਿੱਚ ਸਫਲ ਰਹੇ।
PunjabKesari
ਟਰੈਂਟ ਬੋਲਟ, ਟਿਮ ਸਾਊਥੀ ਅਤੇ ਨੀਲ ਵੇਗਨਰ ਭਾਰਤ ਵਿਰੁੱਧ ਸੀਰੀਜ਼ 'ਚ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ। ਕੋਚ ਸਟੀਡ ਨੇ ਸੰਕੇਤ ਦਿੱਤੇ ਹਨ ਕਿ ਜੈਮੀਸਨ ਨੂੰ ਪਹਿਲੇ ਮੈਚ 'ਚ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੈਮੀਸਨ ਨੂੰ ਪਿੱਚ ਤੋਂ ਉਛਾਲ ਮਿਲ ਸਕਦੀ ਹੈ ਅਤੇ ਇਸ ਕਾਰਨ ਉਹ ਟੀਮ 'ਚ ਜਗ੍ਹਾ ਲਈ ਮਜ਼ਬੂਤ ਦਾਅਵੇਦਾਰ ਹੈ। ਡੈਰਿਲ ਮਿਸ਼ੇਲ ਨੂੰ ਬੱਲੇਬਾਜ਼ੀ ਆਲਰਾਊਂਡਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਪਿਛਲੇ ਸਾਲ ਇੰਗਲੈਂਡ ਵਿਰੁੱਧ ਟੈਸਟ ਮੈਚ ਡੈਬਿਊ ਕੀਤਾ ਸੀ।

ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ :-
ਕੇਨ ਵਿਲੀਅਮਸਨ (ਕਪਤਾਨ), ਟੋਮ ਬਲੰਡੇਲ, ਟਰੈਂਟ ਬੋਲਟ, ਕੋਲਿਨ ਡੀ ਗ੍ਰੈਂਡਹੋਮ, ਕਾਇਲ ਜੈਮੀਸਨ, ਟੋਮ ਲਾਥਮ, ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਏਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੇਗਨਰ ਅਤੇ ਬੀ. ਜੇ. ਵਾਟਲਿੰਗ।PunjabKesariਟੈਸਟ ਸੀਰੀਜ਼ ਲਈ ਭਾਰਤੀ ਟੀਮ :-
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਨਵਦੀਪ ਸੈਣੀ, ਇਸ਼ਾਂਤ ਸ਼ਰਮਾ।


Tarsem Singh

Content Editor

Related News