ਨਿਊਜ਼ੀਲੈਂਡ ਨੂੰ ਲੱਗਾ ਵੱਡਾ ਝਟਕਾ, ਭਾਰਤ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਇਹ ਦੋ ਖਿਡਾਰੀ ਹੋਏ ਜਖ਼ਮੀ

01/08/2020 2:54:22 PM

ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਜਿੰਨੀ ਤੇਜ਼ੀ ਨਾਲ ਟੂਰਨਾਮੈਂਟ ਵੱਧ ਰਹੇ ਹਨ, ਓਨੀ ਹੀ ਤੇਜ਼ੀ ਨਾਲ ਖਿਡਾਰੀ ਜ਼ਖਮੀ ਵੀ ਹੋ ਰਹੇ ਹਨ। ਹੁਣ ਇਸ ਕ੍ਰਮ 'ਚ ਨਿਊਜ਼ੀਲੈਂਡ ਨੂੰ ਇਕ ਨਹੀ ਦੋ-ਦੋ ਵੱਡੇ ਝਟਕੇ ਲੱਗੇ ਹਨ। ਕੀਵੀ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਖਾਸ ਗੇਂਦਬਾਜ਼ ਟਰੇਂਟ ਬੋਲਟ ਅਤੇ ਵਿਕਟਕੀਪਰ ਬੱਲੇਬਾਜ਼ ਟਾਮ ਲੈਥਮ ਜ਼ਖਮੀ ਹੋ ਗਿਆ ਹੈ। ਇਨ੍ਹਾਂ ਦੋਵਾਂ ਦਾ ਜ਼ਖਮੀ ਹੋਣਾ ਟੀਮ ਇੰਡੀਆ ਨੂੰ ਫਾਇਦਾ ਹੋ ਸਕਦਾ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਨੂੰ ਆਸਟਰੇਲੀਆ ਖਿਲਾਫ ਹਾਲ 'ਚ ਸਮਾਪਤ ਟੈਸਟ ਸੀਰੀਜ਼ ਦੌਰਾਨ ਫ੍ਰੈਕਚਰ ਹੋਏ ਹਨ। PunjabKesari
ਦੂਜੇ ਟੈਸਟ ਦੌਰਾਨ ਬੋਲਟ ਦੇ ਸੱਜੇ ਹੱਥ 'ਚ ਫ੍ਰੈਕਚਰ ਹੋਇਆ ਸੀ ਜਦ ਉਨ੍ਹਾਂ ਨੂੰ ਮਿਸ਼ੇਲ ਸਟਾਰਕ ਦੀ ਗੇਂਦ ਲੱਗੀ ਸੀ। ਕੋਚ ਗੈਰੀ ਸਟੀਡ ਨੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਦਾ ਭਾਰਤ ਖਿਲਾਫ ਟੀ-20 ਸੀਰੀਜ਼ 'ਚ ਖੇਡਣਾ ਤੈਅ ਨਹੀਂ ਹੈ। ਸਟੀਡ ਨੇ ਆਪਣੇ ਬਿਆਨ 'ਚ ਕਿਹਾ ਕਿ ਸੱਜੇ ਹੱਥ 'ਚ ਫ੍ਰੈਕਚਰ ਦੇ ਕਾਰਨ ਬੋਲਟ ਅਜੇ ਆਰਾਮ ਕਰ ਰਿਹਾ ਹੈ ਅਤੇ ਉਹ ਇਸ ਹਫਤੇ ਗੇਂਦਬਾਜ਼ੀ ਸ਼ੁਰੂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਲਈ ਉਸ ਦਾ ਉਪਲੱਬਧ ਹੋਣਾ ਤੈਅ ਨਹੀਂ ਹੈ ਅਤੇ ਅਗਲੇ ਕੁੱਝ ਹਫਤਿਆਂ 'ਚ ਅਸੀਂ ਉਸ 'ਤੇ ਪੂਰੀ ਨਜ਼ਰ ਰੱਖਾਂਗੇ।

ਲੈਥਮ ਦੀ ਊਂਗਲੀ 'ਚ ਹੈ ਫ੍ਰੈਕਚਰ
ਸਿਡਨੀ 'ਚ ਤੀਜੇ ਅਤੇ ਆਖਰੀ ਟੈਸਟ ਦੇ ਚੌਥੇ ਦਿਨ ਮਾਰਨਸ ਲਾਬੁਸ਼ੇਨ ਦਾ ਕੈਚ ਫੜਦੇ ਹੋਏ 27 ਸਾਲ ਦੇ ਲੈਥਮ ਦੇ ਸੱਜੇ ਹੱਥ ਦੀ ਊਂਗਲੀ 'ਚ ਫ੍ਰੈਕਚਰ ਹੋ ਗਿਆ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ 'ਚ ਕਿਹਾ ਕਿ ਐਕਸ-ਰੇ 'ਚ ਟਾਮ ਲੈਥਮ ਦੀ ਊਂਗਲੀ 'ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ। ਸੱਜੇ ਹੱਥ ਦੀ ਛੋਟੀ ਊਂਗਲੀ 'ਚ ਫ੍ਰੈਕਚਰ ਤੋਂ ਬਾਅਦ ਉਸਨੂੰ ਲਗਭਗ ਚਾਰ ਹਫਤੇ ਦੇ ਰਿਹੈਬੀਲਿਟੇਸ਼ਨ ਦੀ ਜ਼ਰੂਰਤ ਹੈ।


Related News