ਸਟੀਵ ਸਮਿਥ ਨੇ ਸ਼ੁਰੂ ਕੀਤਾ ਅਭਿਆਸ
06/01/2020 7:55:53 PM

ਮੈਲਬੋਰਨ- ਆਸਟਰੇਲੀਆ ਦੇ ਚੋਟੀ ਦੇ ਬੱਲੇਬਾਜ਼ ਤੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਕੋਰੋਨਾ ਦੇ ਕਾਰਨ 2 ਮਹੀਨੇ ਤਕ ਬ੍ਰੇਕ 'ਤੇ ਰਹਿਣ ਤੋਂ ਬਾਅਦ ਫਿਰ ਤੋਂ ਆਪਣਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਸਮਿਥ ਨੇ ਆਪਣਾ ਅਭਿਆਸ ਸ਼ੁਰੂ ਕਰਦੇ ਹੋਏ ਕਿਹਾ ਕਿ 2 ਮਹੀਨੇ ਤੱਕ ਅਭਿਆਸ ਤੋਂ ਦੂਰ ਰਹਿਣ ਦੇ ਬਾਵਜੂਦ ਉਹ ਇਸ ਸਮੇਂ ਆਪਣੀ ਸਰਵਸ੍ਰੇਸ਼ਠ ਫਿੱਟਨੈਸ 'ਚ ਹੈ ਤੇ ਆਪਣੀ ਸਰੀਰਿਕ ਤੇ ਮਾਨਸਿਕ ਟ੍ਰੇਨਿੰਗ 'ਤੇ ਪੂਰਾ ਧਿਆਨ ਦੇ ਰਹੇ ਹਨ। ਸਮਿਥ ਦੀ ਟੀਮ ਦੇ ਨਾਲ ਡੇਵਿਡ ਵਾਰਨਰ ਤੇ ਮਿਸ਼ੇਲ ਸਟਾਕਰ ਵੀ ਸੋਮਵਾਰ ਨੂੰ ਘਰੇਲੂ ਪ੍ਰੀ-ਸੈਸ਼ਨ ਟ੍ਰੇਨਿੰਗ ਦੇ ਲਈ ਰਿਪੋਰਟ ਕਰ ਚੁੱਕੇ ਹਨ। ਕ੍ਰਿਕਟ ਆਸਟਰੇਲੀਆ ਨੇ ਪਿਛਲੇ ਹਫਤੇ ਆਪਣੇ ਅੰਤਰਰਾਸ਼ਟਰੀ ਸੈਸ਼ਨ ਦਾ ਐਲਾਨ ਕੀਤਾ ਸੀ ਜੋ 9 ਅਗਸਤ ਤੋਂ ਸ਼ੁਰੂ ਹੋਵੇਗਾ।