ਗੁਰੂ ਹਨੂਮਾਨ ਅਖਾੜੇ ਵਿਚ ਵਿਸ਼ੇਸ਼ ਸਾਵਧਾਨੀ ਨਾਲ ਦਿੱਤੀ ਜਾ ਰਹੀ ਹੈ ਟ੍ਰੇਨਿੰਗ

05/31/2020 7:01:57 PM

ਨਵੀਂ ਦਿੱਲੀ– ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਣ ਲੱਗੇ ਲਾਕਡਾਊਨ ਵਿਚਾਲੇ ਰਾਜਧਾਨੀ ਦੇ ਪ੍ਰਸਿੱਧ ਗੁਰੂ ਹਨੂਮਾਨ ਅਖਾੜੇ ਵਿਚ ਪਹਿਲਵਾਨਾਂ ਨੂੰ ਵਿਸ਼ੇਸ਼ ਸਾਵਧਾਨੀ ਨਾਲ ਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਗੁਰੂ ਹਨੂਮਾਨ ਅਖਾੜੇ ਦੇ ਸੰਚਾਲਕ ਤੇ ਦ੍ਰੋਣਾਚਾਰਨਆ ਐਵਾਰਡੀ ਕੋਚ ਮਹਾਸੰਘ ਰਾਓ ਨੇ ਦੱਸਿਆ ਕਿ ਅਖਾੜੇ ਨੂੰ ਸੈਨੇਟਾਈਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ। 

ਮਹਾਸੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹਰ ਰੋਜ਼ ਅਖਾੜੇ ਨੂੰ ਨਿਯਮਤ ਤੌਰ ’ਤੇ ਸੈਨੇਟਾਈਜ ਕੀਤਾ ਜਾਂਦਾ ਹੈ ਅਤੇ ਉਪਕਰਣਾਂ ਤੇ ਮੈਟ ਆਦਿ ਨੂੰ ਵੀ ਸਵੇਰ-ਸ਼ਾਮ ਪ੍ਰਤੀ ਦਿਨ ਸੈਨੇਟਾਈਜ ਕਰਨ ਤੋਂ ਬਾਅਦ ਹੀ ਇਸਤੇਮਾਲ ਵਿਚ ਲਿਆਂਦਾ ਜਾਂਦਾ ਹੈ। ਅਖਾੜਾ ਕੰਪਲੈਕਸ ਵਿਚ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਮਹਾਸੰਘ ਨੇ ਦੱਸਿਆ ਕਿ ਵਰਤਮਾਨ ਵਿਚ ਇਸ ਅਖਾੜੇ ਦੇ ਦੋ ਅਰਜੁਨ ਐਵਾਰਡੀ ਤੇ ਓਲੰਪੀਅਨ ਪਹਿਲਵਾਨ ਰਾਜੀਵ ਤੋਮਰ ਤੇ ਸੁਜੀਤ ਮਾਨ ਬੱਚਿਆਂ ਨੂੰ ਸੇਵੇਰ-ਸ਼ਾਮ ਟ੍ਰੇਨਿੰਗ ਕਰਵਾਉਂਦੇ ਹਨ। ਉਨ੍ਹਾਂ ਦੇ ਨਾਲ ਸੁਨੀਲ ਕੁਮਾਰ ਪਹਿਲਵਾਨ ਵੀ ਸਹਿਯੋਗ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਾਰਣ ਇਸ ਸਮੇਂ ਰਾਸ਼ਟਰੀ ਕੁਸ਼ਤੀ ਟ੍ਰੇਨਿੰਗ ਕੈਂਪ ਨਹੀਂ ਲੱਗ ਰਹੇ, ਇਸ ਲਈ ਦੋਵੇਂ ਅਰਜੁਨ ਐਵਾਰਡੀ ਪਹਿਲਵਾਨ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਨ। 


Ranjit

Content Editor

Related News