ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ਼ ਧਰਨੇ ’ਤੇ ਬੈਠੇ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਮੇਤ ਚੋਟੀ ਦੇ ਪਹਿਲਵਾਨ
Wednesday, Jan 18, 2023 - 05:34 PM (IST)

ਨਵੀਂ ਦਿੱਲੀ (ਭਾਸ਼ਾ)- ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਬੁੱਧਵਾਰ ਨੂੰ ਧਰਨੇ ‘ਤੇ ਬੈਠ ਗਏ। ਪਹਿਲਵਾਨਾਂ ਨੇ ਆਪਣੀਆਂ ਸ਼ਿਕਾਇਤਾਂ ਜਾਂ ਮੰਗਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਇਹ ਸਪੱਸ਼ਟ ਸੀ ਕਿ ਉਹ ਡਬਲਯੂ.ਐੱਫ.ਆਈ. ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਸਿੰਘ ਦੇ ਰਵੱਈਏ ਤੋਂ ਤੰਗ ਆ ਚੁੱਕੇ ਹਨ।
ਇਹ ਵੀ ਪੜ੍ਹੋ: ਭਾਰਤ ਦੀ ਨੰਬਰ 1 ਦੌੜਾਕ ਦੁਤੀ ਚੰਦ ਡੋਪ ਟੈਸਟ 'ਚ ਹੋਈ ਫ਼ੇਲ੍ਹ, ਨਾਡਾ ਨੇ ਕੀਤੀ ਸਖ਼ਤ ਕਾਰਵਾਈ
ਬਜਰੰਗ, ਵਿਨੇਸ਼, ਰੀਓ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸਰਿਤਾ ਮੋਰ, ਸੰਗੀਤਾ ਫੋਗਾਟ, ਸਤਿਆਵਰਤ ਮਲਿਕ, ਜਤਿੰਦਰ ਕਿਨਹਾ ਅਤੇ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜੇਤੂ ਸੁਮਿਤ ਮਲਿਕ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ 30 ਪਹਿਲਵਾਨਾਂ 'ਚ ਸ਼ਾਮਲ ਹਨ। ਬਜਰੰਗ ਨੇ ਪੀ.ਟੀ.ਆਈ. ਨੂੰ ਕਿਹਾ ਕਿ ਸਾਡੀ ਲੜਾਈ ਸਰਕਾਰ ਜਾਂ ਭਾਰਤੀ ਖੇਡ ਅਥਾਰਟੀ ਦੇ ਖ਼ਿਲਾਫ਼ ਨਹੀਂ ਹੈ। ਅਸੀਂ WFI ਦੇ ਖ਼ਿਲਾਫ਼ ਹਾਂ। ਅਸੀਂ ਅੱਜ ਵੇਰਵਾ ਦੇਵਾਂਗੇ। ਇਹ ਹੁਣ ਆਰ-ਪਾਰ ਦੀ ਲੜਾਈ ਹੈ। ਬਜਰੰਗ ਦਾ ਸਹਿਯੋਗੀ ਸਟਾਫ਼ ਵੀ ਧਰਨੇ 'ਤੇ ਬੈਠਾ ਹੈ, ਜਿਸ ਵਿਚ ਉਨ੍ਹਾਂ ਦੇ ਕੋਚ ਸੁਜੀਤ ਮਾਨ ਅਤੇ ਫਿਜ਼ੀਓ ਆਨੰਦ ਦੂਬੇ ਸ਼ਾਮਲ ਹਨ।
ਇੱਕ ਹੋਰ ਪਹਿਲਵਾਨ ਨੇ ਕਿਹਾ ਕਿ ਤਾਨਾਸ਼ਾਹੀ ਨਹੀਂ ਚੱਲੇਗੀ। ਸਿੰਘ 2011 ਤੋਂ WFI ਦੇ ਪ੍ਰਧਾਨ ਹਨ ਅਤੇ ਫਰਵਰੀ 2019 ਵਿੱਚ ਲਗਾਤਾਰ ਤੀਜੀ ਵਾਰ ਚੁਣੇ ਗਏ ਸਨ। ਸਾਕਸ਼ੀ ਨੇ ਟਵੀਟ ਕੀਤਾ ਕਿ ਖਿਡਾਰੀ ਦੇਸ਼ ਲਈ ਤਮਗੇ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਫੈਡਰੇਸ਼ਨ ਨੇ ਸਾਨੂੰ ਨਿਰਾਸ਼ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਖਿਡਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਇਕਪਾਸੜ ਨਿਯਮ ਬਣਾਏ ਜਾ ਰਹੇ ਹਨ। ਅੰਸ਼ੂ ਮਲਿਕ, ਸੰਗੀਤਾ ਫੋਗਾਟ ਅਤੇ ਹੋਰ ਪਹਿਲਵਾਨਾਂ ਨੇ ਵੀ ਹੈਸ਼ਟੈਗ ਬਾਈਕਾਟ ਡਬਲਯੂ.ਐੱਫ.ਆਈ. ਪ੍ਰਧਾਨ ਟਵੀਟ ਕਰਕੇ ਪੀ.ਐੱਮ.ਓ., ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ।
ਇਹ ਵੀ ਪੜ੍ਹੋ: ਯੂਕੇ ਦੇ PM ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ, ਕੇਲੇ ਦੇ ਪੱਤਿਆਂ 'ਤੇ ਪਰੋਸਿਆ ਭੋਜਨ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।