ਟਾਟਾ ਓਪਨ ਮਹਾਰਾਸ਼ਟਰ ਵਿੱਚ ਹਿੱਸਾ ਲੈਣਗੇ ਮਾਰਿਨ ਸਿਲਿਚ ਤੇ ਚੋਟੀ ਦੇ ਟੈਨਿਸ ਖਿਡਾਰੀ
Monday, Dec 26, 2022 - 07:51 PM (IST)
![ਟਾਟਾ ਓਪਨ ਮਹਾਰਾਸ਼ਟਰ ਵਿੱਚ ਹਿੱਸਾ ਲੈਣਗੇ ਮਾਰਿਨ ਸਿਲਿਚ ਤੇ ਚੋਟੀ ਦੇ ਟੈਨਿਸ ਖਿਡਾਰੀ](https://static.jagbani.com/multimedia/2022_12image_11_57_563159179marin.jpg)
ਪੁਣੇ : ਵਿਸ਼ਵ ਦੇ 17ਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ 31 ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ 5ਵੇਂ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਸਿਲਿਚ ਸਮੇਤ ਦੁਨੀਆ ਦੇ ਚੋਟੀ ਦੇ 100 'ਚ ਸ਼ਾਮਲ 16 ਹੋਰ ਖਿਡਾਰੀ ਵੀ ਦੱਖਣੀ ਏਸ਼ੀਆ ਦੇ ਇੱਕੋ ਇੱਕ ਏਟੀਪੀ 250 ਈਵੈਂਟ 'ਚ ਹਿੱਸਾ ਲੈਣਗੇ।
ਯੂਐਸ ਓਪਨ 2014 ਦੇ ਜੇਤੂ ਸਿਲਿਚ ਨੇ 2009 ਅਤੇ 2010 ਵਿੱਚ ਦੋ ਵਾਰ ਇਹ ਈਵੈਂਟ ਜਿੱਤਿਆ ਸੀ। ਉਹ 2018 ਵਿੱਚ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਸਿਲਿਚ ਤੋਂ ਇਲਾਵਾ, ਵਿਸ਼ਵ ਦੇ ਚੋਟੀ ਦੇ 50 ਵਿੱਚ ਦਰਜਾ ਪ੍ਰਾਪਤ ਖਿਡਾਰੀ ਜੋ ਸਿੰਗਲ ਈਵੈਂਟ ਵਿੱਚ ਹਿੱਸਾ ਲੈਣਗੇ ਉਨ੍ਹਾਂ 'ਚੋਂ ਨੀਦਰਲੈਂਡ ਦੇ ਬੋਟਿਕ ਵੈਨ ਡੀ ਜ਼ੈਂਡਸਚੁਲਪ (35ਵੀਂ ਰੈਂਕਿੰਗ), ਫਿਨਲੈਂਡ ਦੇ ਏਮਿਲ ਰੁਸੁਵੂਓਰੀ (40), ਅਰਜਨਟੀਨਾ ਦੇ ਸੇਬੇਸਟੀਅਨ ਬੇਜ਼ (43), ਅਮਰੀਕਾ ਦੇ ਜੇਨਸਨ ਬਰੂਕਸਬੀ (48) ਤੇ ਸਲੋਵਾਕੀਆ ਦੇ ਐਲੇਕਸ ਮੋਲਕੇਨ (50) ਸ਼ਾਮਲ ਹਨ।