20 ਸਾਲ ਦੇ ਇਸ ਬੱਲੇਬਾਜ਼ ਨੇ 51 ਗੇਂਦਾਂ 'ਚ ਲਾਇਆ ਕਰੀਅਰ ਦਾ ਪਹਿਲਾ ਸੈਂਕੜਾ

08/11/2019 5:12:51 PM

ਸਪੋਰਸਟ ਡੈਸਕ — ਇੰਗਲੈਂਡ 'ਚ ਖੇਡੇ ਜਾ ਰਹੇ ਵਿਟਾਲਿਟੀ ਬਲਾਸਟ ਟੀ 20 ਲੀਗ 'ਚ ਇੰਗਲੈਂਡ ਦੇ 20 ਸਾਲ ਦੇ ਵਿਕਟਕੀਪਰ-ਬੱਲੇਬਾਜ਼ ਨੇ ਸਿਰਫ 51 ਗੇਂਦਾਂ 'ਤੇ ਸੈਂਕੜਾ ਲੱਗਾ ਦਿੱਤਾ। ਇਸ ਨੌਜਵਾਨ ਬੱਲੇਬਾਜ਼ ਦਾ ਇਹ ਟੀ 20 ਕਰੀਅਰ ਦਾ ਪਹਿਲਾ ਸੈਂਕੜਾ੍ ਰਿਹਾ ਤੇ ਉਨ੍ਹਾਂ ਨੇ ਆਪਣੀ ਪਾਰੀ 'ਚ 9 ਚੌਕੇ ਤੇ 5 ਛੱਕੇ ਲਗਾਏ। ਇਹ ਕਮਾਲ ਕੀਤਾ ਟਾਮ ਬੇਂਟਨ (Tom Banton) ਨੇ ਜੋ ਇਸ ਸਮੇਂ ਇਸ ਲੀਗ ਦਾ ਹਿੱਸਾ ਹਨ। ਬੇਂਟਨ ਨੇ ਇਸ ਮੈਚ 'ਚ 52 ਗੇਂਦਾਂ 'ਤੇ 100 ਦੌੜਾਂ ਬਣਾਈਂਆਂ ਅਤੇ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਉਣ 'ਚ ਵੱਡੀ ਭੂਮਿਕਾ ਨਿਭਾਈ। PunjabKesari
ਵਿਟਾਲਿਟੀ ਬਲਾਸਟ ਦੇ ਇਸ ਮੁਕਾਬਲੇ 'ਚ ਸੋਮਰਸੇਟ ਤੇ ਕੇਟ ਦੇ ਵਿਚਾਲੇ ਸਾਊਥ ਗਰੁੱਪ ਦਾ ਮੈਚ ਖੇਡਿਆ ਗਿਆ। ਇਸ ਮੈਚ 'ਚ ਸਮਰਸੈਟ ਨੇ ਪਹਿਲਾਂ ਖੇਡਦੇ ਹੋਏ 20 ਓਵਰ 'ਚ ਅੱਠ ਵਿਕਟ 'ਤੇ 208 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਕੇਂਟ ਦੀ ਪਾਰੀ 151 ਦੌੜਾਂ 'ਤੇ ਹੀ ਖਤਮ ਹੋ ਗਈ ਤੇ ਸੋਮਰਸੇਟ ਨੂੰ 55 ਦੌੜਾਂ ਨਾਲ ਜਿੱਤ ਮਿਲੀ। ਇਸ ਮੈਚ 'ਚ ਸੋਮਰਸੇਟ ਤੋਂ ਓਪਨਰ ਬੱਲੇਬਾਜ਼ ਬੇਂਟਨ ਨੇ ਆਪਣੇ ਟੀ 20 ਕਰੀਅਰ ਦਾ ਪਹਿਲਾ ਸੈਂਕੜਾਂ ਲਗਾਇਆ । ਉਨ੍ਹਾਂ ਨੂੰ ਇਹ ਸਫਲਤਾ 13ਵੇਂ ਟੀ 20 ਮੈਚ 'ਚ ਮਿਲੀ। ਬੇਂਟਨ ਨੇ ਹੁਣ ਤੱਕ 13 ਮੈਚਾਂ ਦੀ 12 ਪਾਰੀਆਂ 'ਚ ਕੁੱਲ 438 ਦੌੜਾਂ ਬਣਾਈਆਂ ਹਨ।PunjabKesari


Related News