ਪੈਰਾਲੰਪਿਕ: ਭਾਰਤ ਦੇ ਪ੍ਰਵੀਨ ਕੁਮਾਰ ਨੇ ਉੱਚੀ ਛਾਲ ’ਚ ਜਿੱਤਿਆ ਚਾਂਦੀ ਤਮਗਾ, ਹੁਣ ਤੱਕ ਦੇਸ਼ ਨੂੰ ਮਿਲੇ ਇੰਨੇ ਤਮਗੇ

09/03/2021 9:59:47 AM

ਟੋਕੀਓ (ਭਾਸ਼ਾ) : ਭਾਰਤ ਦੇ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ64 ਈਵੈਂਟ ਵਿਚ ਚਾਂਦੀ ਤਮਗਾ ਜਿੱਤਿਆ, ਜਿਸ ਨਾਲ ਇਨ੍ਹਾਂ ਖੇਡਾਂ ਵਿਚ ਦੇਸ਼ ਦੇ ਤਮਗਿਆਂ ਦੀ ਸੰਖਿਆ 11 ਤੱਕ ਪਹੁੰਚ ਗਈ ਹੈ। 18 ਸਾਲਾ ਕੁਮਾਰ ਨੇ ਪੈਰਾਲੰਪਿਕ ਵਿਚ ਡੈਬਿਊ ਕਰਦੇ ਹੋਏ 2.07 ਮੀਟਰ ਦੀ ਛਾਲ ਨਾਲ ਏਸ਼ੀਆਈ ਰਿਕਾਰਡ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਡਸ ਤੋਂ ਪਿੱਛੇ ਰਹੇ, ਜਿਨ੍ਹਾਂ ਨੇ 2.10 ਮੀਟਰ ਦੀ ਛਾਲ ਨਾਲ ਸੀਜ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਆਪਣੇ ਨਾਮ ਕੀਤਾ।

ਕਾਂਸੀ ਤਮਗਾ ਰਿਓ ਖੇਡਾਂ ਦੇ ਚੈਂਪੀਅਨ ਪੋਲੈਂਡ ਦੇ ਮਾਜਿਸ ਲੇਪਿਯਾਟੋ ਨੇ ਹਾਸਲ ਕੀਤਾ, ਜਿਨ੍ਹਾਂ ਨੇ 2.04 ਮੀਟਰ ਦੀ ਛਾਲ ਮਾਰੀ। ਟੀ64 ਕਲਾਸ ਵਿਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਪੈਰ ਕਿਸੇ ਵਜ੍ਹਾ ਨਾਲ ਕੱਟਣਾ ਪਿਆ ਹੋਵੇ ਅਤੇ ਇਹ ਨਕਲੀ ਪੈਰ ਨਾਲ ਖੜ੍ਹੇ ਹੋ ਕੇ ਮੁਕਾਬਲਾ ਕਰਦੇ ਹਨ। ਕੁਮਾਰ ਟੀ44 ਕਲਾਸ ਦੇ ਵਿਕਾਰ ਵਿਚ ਆਉਂਦੇ ਹਨ ਪਰ ਉਹ ਟੀ64 ਈਵੈਂਟ ਵਿਚ ਵੀ ਹਿੱਸਾ ਲੈ ਸਕਦੇ ਹਨ।

ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ

ਟੀ44 ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਨੂੰ ਪੈਰਾ ਦਾ ਵਿਕਾਰ ਹੋਵੇ, ਉਨ੍ਹਾਂ ਦੇ ਪੈਰ ਦੀ ਲੰਬਾਈ ਵਿਚ ਅੰਤਰ ਹੋਵੇ, ਉਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਪ੍ਰਭਾਵਿਤ ਹੋਵੇ, ਜਿਸ ਨਾਲ ਉਨ੍ਹਾਂ ਦੇ ਪੈਰ ਦੀ ਮੂਵਮੈਂਟ ’ਤੇ ਅਸਰ ਹੁੰਦਾ ਹੈ। ਕੁਮਾਰ ਦਾ ਵਿਕਾਰ ਜਮਾਂਦਰੂ ਹੈ ਅਤੇ ਇਹ ਉਨ੍ਹਾਂ ਦੇ ਕਮਰ ਨੂੰ ਖੱਬੇ ਪੈਰ ਨਾਲ ਜੋੜਨ ਵਾਲੀਆਂ ਹੱਡੀਆਂ ਨੂੰ ਪ੍ਰਭਾਵਤ ਕਰਦਾ ਹੈ। ਭਾਰਤ ਦਾ ਟੋਕੀਓ ਪੈਰਾਲੰਪਿਕ ਵਿਚ ਪ੍ਰਦਰਸ਼ਨ ਸਰਵਸ੍ਰੇਸ਼ਠ ਹੋਣ ਵਾਲਾ ਹੈ, ਜਿਸ ਵਿਚ ਦੇਸ਼ ਨੇ ਹੁਣ ਤੱਕ 2 ਗੋਲਡ, 6 ਚਾਂਦੀ ਅਤੇ 3 ਕਾਂਸੀ ਤਮਗੇ ਜਿੱਤ ਲਏ ਹਨ। 

ਕੁਮਾਰ (18) ਨਿਸ਼ਾਨੇਬਾਜ਼ ਅਵਨੀ ਲੇਖੜਾ ਤੋਂ ਬਾਅਦ ਤਗਮਾ ਜਿੱਤਣ ਵਾਲੇ ਭਾਰਤੀ ਦਲ ਦੇ ਦੂਜੇ ਨੌਜਵਾਨ ਖਿਡਾਰੀ ਹਨ। ਸੋਨ ਤਗਮਾ ਜਿੱਤਣ ਵਾਲੀ ਲੇਖਰਾ ਦੀ ਉਮਰ 19 ਸਾਲ ਹੈ। ਟਰੈਕ ਐਂਡ ਫੀਲਡ ਈਵੈਂਟ ਵਿਚ ਭਾਰਤ ਨੂੰ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ ਅਤੇ ਤਮਗਿਆਂ ਦੀ ਗਿਣਤੀ ਇਸੇ ਦੇ ਅਨੁਰੂਪ ਰਹੀ। ਭਾਰਤ ਦੇ 11 ਵਿਚੋਂ 8 ਤਗਮੇ ਐਥਲੈਟਿਕਸ ਵਿਚ ਆਏ ਹਨ, ਜਿਸ ਵਿਚ ਇਕ ਗੋਲਡ ਵੀ ਸ਼ਾਮਲ ਹੈ, ਜੋ ਸੁਮਿਤ ਅੰਤਿਲ (ਐੱਫ 64) ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਵਿਚ ਜਿੱਤਿਆ। ਇਨ੍ਹਾਂ ਤੋਂ ਇਲਾਵਾ ਭਾਰਤ ਨੇ ਐਥਲੈਟਿਕਸ ਵਿਚ ਹੁਣ ਤੱਕ 5 ਚਾਂਦੀ ਅਤੇ 1 ਕਾਂਸੀ ਤਮਗੇ ਜਿੱਤੇ ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਤੋਂ ਮਹਿਲਾ ਫੁੱਟਬਾਲ ਟੀਮ ਨੂੰ ਕੱਢਣ ਦੀ ਕੋਸ਼ਿਸ਼ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News