Tokyo Paralympics : ਭਾਰਤੀ ਪੈਡਲਰ ਭਾਵਿਨਾ ਪਟੇਲ ਨੇ ਓਲੀਵੇਰਾ ਨੂੰ ਹਰਾਇਆ, ਕੁਆਰਟਰ ਫ਼ਾਈਨਲ ਚ ਪੁੱਜੀ

Friday, Aug 27, 2021 - 12:54 PM (IST)

Tokyo Paralympics : ਭਾਰਤੀ ਪੈਡਲਰ ਭਾਵਿਨਾ ਪਟੇਲ ਨੇ ਓਲੀਵੇਰਾ ਨੂੰ ਹਰਾਇਆ, ਕੁਆਰਟਰ ਫ਼ਾਈਨਲ ਚ ਪੁੱਜੀ

ਸਪੋਰਟਸ ਡੈਸਕ- ਭਾਰਤ ਦੀ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਕ ਚ ਬ੍ਰਾਜ਼ੀਲ ਦੀ ਜਾਇਸ ਡੀ ਓਲੀਵੀਏਰਾ ਤੇ 3-0 ਨਾਲ ਜਿੱਤ ਦਰਜ ਕਰਦੇ ਹੋਏ ਕੁਆਰਟਰ ਫ਼ਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਜਾਇਸ ਨੇ ਬੜ੍ਹਤ ਦੇ ਨਾਲ ਖੇਡ ਦੀ ਸ਼ੁਰੂਆਤ ਕੀਤੀ ਪਰ ਭਾਵਿਨਾ ਨੇ ਇਕ ਗੇਮ ਪੁਆਇੰਟ ਬਚਾਉਂਦੇ ਹੋਏ ਜ਼ੋਰਦਾਰ ਵਾਪਸੀ ਕੀਤੀ ਤੇ ਪਹਿਲਾ ਸੈੱਟ 12-10 ਨਲ ਆਪਣੇ ਨਾਂ ਕਰ ਲਿਆ। 
ਇਹ ਵੀ ਪੜ੍ਹੋ : ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਟਾਟਾ ਅਲਟ੍ਰੋਜ਼ ਕਾਰਾਂ ਭੇਟ

ਭਾਰਤੀ ਪੈਡਲਰ ਨੇ ਮੈਚ 'ਚ ਆਪਣਾ ਦਬਦਬਾ ਕਾਇਮ ਰੱਖਿਆ ਗਿਆ ਤੇ ਬ੍ਰਾਜ਼ੀਲ ਖ਼ਿਲਾਫ਼ ਦੂਜਾ ਗੇਮ 13-11 ਨਾਲ ਜਿੱਤ ਲਿਆ। ਭਾਵਿਨਾ 7-10 ਦੇ ਸਕੋਰ ਨਾਲ ਇਕ ਸਮੇਂ ਪਿੱਛੇ ਚਲ ਰਹੀ ਸੀ ਤੇ ਖੇਡ ਨੂੰ 13-11 ਨਾਲ ਸੀਲ ਕਰਨ ਲਈ ਉਸ ਨੇ ਤਿੰਨੇ ਗੇਮ ਪੁਆਇੰਟ ਬਚਾਏ। ਤੀਜੇ ਦੌਰ 'ਚ ਭਾਵਿਨਾ ਨੇ 0-3 ਨਾਲ ਵਾਪਸੀ ਕਰਦੇ ਹੋਏ ਖੇਡ ਨੂੰ 11-6 ਨਾਲ ਜਿੱਤ ਕੇ 3-0 ਨਾਲ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ : ਸਾਥੀਅਨ ਨੇ ਆਈ.ਟੀ.ਟੀ.ਐੱਫ. ਚੈੱਕ ਓਪਨ ਦਾ ਖ਼ਿਤਾਬ ਜਿੱਤਿਆ

ਭਾਵਿਨਾ ਨੇ ਵੀਰਵਾਰ ਨੂੰ ਰੋਮਾਂਚਕ ਮੁਕਾਬਲੇ 'ਚ ਗ੍ਰੇਟ ਬ੍ਰਿਟੇਨ ਦੀ ਮੇਗਨ ਸ਼ੈਕਲਟਨ ਨੂੰ 3-1 ਨਾਲ ਹਰਾਇਆ ਸੀ। ਹਾਲਾਂਕਿ ਭਾਰਤ ਦੀ ਪੈਰਾ ਟੇਬਲ ਟੈਨਿਸ ਖਿਡਾਰੀ ਸੋਨਲਬੇਨ ਪਟੇਲ ਨੂੰ ਵੀਰਵਾਰ ਨੂੰ ਮਹਿਲਾ ਸਿੰਗਲ ਵਰਗ 3 ਦੇ ਗਰੁੱਪ ਡੀ 'ਚ ਦੱਖਣੀ ਕੋਰੀਆ ਦੀ ਲੀ ਸਿ-ਗਿਊ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਿ-ਗਿਊ ਨੇ ਸੋਨਲਬੇਨ ਨੂੰ 3-1 (10-12, 11-15, 11-3, 11-9) ਨਾਲ ਹਰਾਇਆ ਤੇ ਪੂਰਾ ਮੈਚ ਸਿਰਫ਼ 30 ਮਿੰਟ ਤਕ ਚੱਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News