ਟੋਕੀਓ ਪੈਰਾਲੰਪਿਕ ਦਾ ਧੂਮ ਧਾਮ ਨਾਲ ਆਗਾਜ਼, ਟੇਕ ਚੰਦ ਬਣੇ ਭਾਰਤੀ ਝੰਡਾਬਰਦਾਰ (ਦੇਖੋ ਵੀਡੀਓ)

Tuesday, Aug 24, 2021 - 06:58 PM (IST)

ਟੋਕੀਓ — ਅੱਜ ਟੋਕੀਓ ਪੈਰਾਲੰਪਿਕ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਉਦਘਾਟਨ ਸਮਾਰੋਹ ਦੀ ਸ਼ੁਰੂਆਤ ਇਕ ਵੀਡੀਓ ਦੇ ਨਾਲ ਹੋਈ ਜਿਸ ’ਚ ਪੈਰਾ ਖਿਡਾਰੀਆਂ ਦੀ ਸ਼ਕਤੀ ਨੂੰ ਦਰਸਾਇਆ ਗਿਆ। ਇਸ ਸਬੰਧੀ ਵੀਡੀਓ ਦੇ ਖ਼ਤਮ ਹੁੰਦੇ ਹੀ ‘ਪੈਰਾ ਏਅਰਪੋਰਟ’ ਦੇ ਕਰਮਚਾਰੀ ਦੀ ਤਰ੍ਹਾਂ ਪੁਸ਼ਾਕ ’ਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਸਟੇਡੀਅਮ ਦੇ ਉੱਪਰ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਦਿਖਇਆ। 

PunjabKesari

ਇਸ ਤੋਂ ਪਹਿਲਾਂ ਕੌਮਾਂਤਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਿ੍ਰਊ ਪਾਰਸਨਸ ਤੇ ਜਾਪਾਨ ਦੇ ਸਮਰਾਟ ਨਾਰੂਹਿਤੋ ਦਾ ਸਟੇਡੀਅਮ ’ਚ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਚਾਰ ਵਾਰ ਦੇ ਓਲੰਪਿਕ ਫ੍ਰੀਸਟਾਈਲ ਕੁਸ਼ਤੀ ਚੈਂਪੀਅਨ ਕਾਓਰੀ ਇਕੋ ਸਮੇਤ 6 ਵਿਅਕਤੀ ਜਾਪਾਨ ਦਾ ਝੰਡਾ ਮੰਚ ’ਤੇ ਲੈ ਗਏ । ਇਸ ਤੋਂ ਬਾਕੀ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਨੂੰ ਸਟੇਡੀਅਮ ’ਚ ਲਿਆਇਆ ਗਿਆ। ਭਾਰਤੀ ਦਲ ਨੇ 17ਵੇਂ ਨੰਬਰ ’ਤੇ ਆਪਣਾ ਮਾਰਚ ਪਾਸਟ ਕੱਢਿਆ। ਜੈਵਲਿਨ ਥ੍ਰੋਅ ਖਿਡਾਰੀ ਟੇਕ ਚੰਦ ਭਾਰਤੀ ਦਲ ਦੇ ਝੰਡਾਬਰਦਾਰ ਬਣੇ।

ਜ਼ਿਕਰਯੋਗ ਹੈ ਕਿ 24 ਅਗਸਤ ਤੋਂ ਪੰਜ ਸਤੰਬਰ ਤਕ ਚੱਲਣ ਵਾਲੀਆਂ ਪੈਰਾਲੰਪਿਕ ਖੇਡਾਂ ਦੇ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀ 22 ਖੇਡਾਂ ’ਚ 540 ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈ ਰਹੇ ਹਨ। ਇਸ ’ਚ ਭਾਰਤ ਵੱਲੋਂ ਵੀ ਅਜੇ ਤਕ ਦਾ ਸਭ ਤੋਂ ਵੱਡਾ ਦਲ ਹਿੱਸਾ ਲੈ ਰਿਹਾ ਹੈ। ਭਾਰਤ ਤੋਂ 9 ਵੱਖ-ਵੱਖ ਖੇਡਾਂ ’ਚ ਕੁਲ 54 ਖਿਡਾਰੀ ਤਮਗ਼ੇ ਲਈ ਜ਼ੋਰ ਲਾਉਣਗੇ।


Tarsem Singh

Content Editor

Related News