Tokyo Olympics: ਟੇਬਲ ਟੈਨਿਸ ਮੁਕਾਬਲੇ ’ਚ ਤਮਗਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

07/24/2021 3:05:18 PM

ਟੋਕੀਓ (ਭਾਸ਼ਾ) : ਟੋਕੀਓ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ ਵਿਚ ਤਮਗਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਸ਼ਨੀਵਾਰ ਨੂੰ ਪਾਣੀ ਫਿਰ ਗਿਆ, ਜਦੋਂ ਮਿਕਸਡ ਡਬਲਜ਼ ਮੁਕਾਬਲੇ ਦੇ ਆਖ਼ਰੀ 16 ਵਿਚ ਅਚੰਤ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਹਾਰ ਗਏ। ਭਾਰਤੀ ਜੋੜੀ ਨੂੰ ਤੀਜਾ ਦਰਜਾ ਪ੍ਰਾਪਤ ਚੀਨੀ ਤਾਈਪੈ ਦੇ ਲਿਨ ਯੁਨ ਜੂ ਅਤੇ ਚੇਂਗ ਆਈ ਚਿੰਗ ਨੇ 11.8, 11.6, 11.5, 11.4 ਨਾਲ ਹਰਾਇਆ। ਪਹਿਲੇ ਦੋ ਮੈਚਾਂ ਵਿਚ 5.1 ਅਤੇ 5.3 ਨਾਲ ਬੜ੍ਹਤ ਬਣਾਉਣ ਦੇ ਬਾਅਦ ਭਾਰਤੀ ਜੋੜੀ ਲੈਅ ਕਾਇਮ ਨਹੀਂ ਰੱਖ ਸਕੀ। 

ਇਹ ਵੀ ਪੜ੍ਹੋ: Tokyo Olympics: ਭਾਰਤੀ ਜੂਡੋ ਖਿਡਾਰੀ ਸੁਸ਼ੀਲਾ ਸ਼ੁਰੂਆਤੀ ਗੇੜ ’ਚ ਹੀ ਹਾਰੀ

PunjabKesari

ਕੁਆਲੀਫਾਇੰਗ ਮੁਕਾਬਲੇ ਤੋਂ ਓਲੰਪਿਕ ਵਿਚ ਜਗ੍ਹਾ ਬਣਾਉਣ ਵਾਲੀ 19 ਸਾਲਾ ਲਿਨ ਕੇ ਫਲੈਂਕਸ ਦਾ 12ਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਸਾਹਮਣਾ ਨਹੀਂ ਕਰ ਸਕੀ। ਫੋਰਹੈਂਡ ਅਤੇ ਬੈਕਹੈਂਡ ਨਾਲ ਉਨ੍ਹਾਂ ਦੇ ਲਾਜਵਾਬ ਡ੍ਰਾਈਵ ਦਾ ਕੋਈ ਜਵਾਬ ਨਹੀਂ ਸੀ। ਭਾਰਤੀ ਜੋੜੀ ਨੇ ਪਹਿਲੇ ਮੈਚ ਵਿਚ 5.1 ਦੀ ਬੜ੍ਹਤ ਬਣਾਈ ਪਰ ਇਸ ਦੇ ਬਾਅਦ ਲਿਨ ਅਤੇ ਚੇਂਗ ਨੇ ਲਗਾਤਾਰ 8 ਅੰਕ ਹਾਸਲ ਕਰ ਲਏ। ਸ਼ਰਤ ਅਤੇ ਮਨਿਕਾ ਓਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰੀ ਕੈਂਪ ਵਿਚ ਸਿਰਫ਼ 3 ਦਿਨ ਇਕੱਠੇ ਖੇਡੇ ਸਨ। ਦੋਵਾਂ ਨੇ ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਵਿਚ ਤਮਗੇ ਦੀ ਉਮੀਦ ਜਗਾਈ ਸੀ। ਮਨਿਕਾ ਅਤੇ ਸੁਤਿਰਥਾ ਮੁਖਰਜੀ ਮਹਿਲਾ ਸਿੰਗਲ ਵਿਚ ਉਤਰਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News