ਟੋਕੀਓ ਓਲੰਪਿਕ: ਪ੍ਰਿਅੰਕਾ ਨੇ ਓਪਨਿੰਗ ਸੈਰੇਮਨੀ ਦਾ ਲਿਆ ਮਜ਼ਾ,ਭਾਰਤੀ ਖ਼ਿਡਾਰੀਆਂ ਨੂੰ ਕਿਹਾ ‘ਗੁਡ ਲਕ’
Saturday, Jul 24, 2021 - 04:04 PM (IST)
ਲੰਡਨ: 23 ਜੁਲਾਈ ਨੂੰ ਟੋਕੀਓ ਓਲੰਪਿਕ ਦੀ ਸ਼ੁਰੂਆਤ ਹੋ ਗਈ ਹੈ। ਓਪਨਿੰਗ ਸੈਰੇਮਨੀ ਦੇ ਮਾਰਚਪਾਸਟ ’ਚ ਨਾਰੀ ਸ਼ਕਤੀ ਦੇਖਣ ਨੂੰ ਮਿਲੀ।ਓਪਨਿੰਗ ਸੈਰੇਮਨੀ ਦੇ ਮਾਰਚਪਾਸਟ’ ਉਤਰਿਆ ਭਾਰਤੀ ਦਲ, ਮਨਪ੍ਰੀਤ ਸਿੰਘ ਦੇ ਨਾਲ ਮੈਰੀ ਕਾਮ ਵੀ ਝੰਡਾਬਰਦਾਰ ਰਹੀ,ਜਿਨ੍ਹਾਂ ਨੇ ਆਪਣੇ ਦੇਸ਼ ਦਾ ਤਿਰੰਗਾ ਲਹਿਰਾ ਭਾਰਤੀ ਖ਼ਿਡਾਰੀਆਂ ਦਾ ਹੌਂਸਲਾ ਵਧਾਇਆ।ਇਸ ਸ਼ਾਨਦਾਰ ਓਪਨਿੰਗ ਸੈਰੇਮਨੀ ਦਾ ਮਜ਼ਾ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਲਿਆ। ਇਸ ਦੌਰਾਨ ਦੀ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਤਸਵੀਰ ’ਚ ਪ੍ਰਿਅੰਕਾ ਆਪਣੇ ਘਰ ਦੇ ਡਰਾਇੰਗ ਰੂਮ ’ਚ ਬੈਠ ਕੇ ਇਕ ਵੱਡੇ ਜਿਹੇ ਟੀ.ਵੀ. ’ਤੇ ਓਲੰਪਿਕ ਗੇਮ 2021 ਦੀ ਓਪਨਿੰਗ ਸੈਰੇਮਨੀ ਦਾ ਨਜ਼ਾਰਾ ਲੈ ਰਹੀ ਹੈ।ਲੁੱਕ ਦੀ ਗੱਲ ਕੀਤੀ ਜਾਵੇ ਤਾਂ ਪ੍ਰਿਅੰਕਾ ਫਲੋਰਲ ਪ੍ਰਿੰਟ ਆਉਟਫ਼ਿਟ ’ਚ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ :Tokyo Olympics: ਟੇਬਲ ਟੈਨਿਸ ਮੁਕਾਬਲੇ ’ਚ ਤਮਗਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਐਨਕਾਂ ਲਗਾ ਕੇ ਪ੍ਰਿਅੰਕਾ ਟੀ.ਵੀ. ਦੇਖ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਚੋਪੜਾ ਨੇ ਲਿਖਿਆ ‘ ਮੈਂ ਆਪਣੇ ਟੀ.ਵੀ. ਦੇ ਸਾਹਮਣੇ ਬੈਠ ਕੇ ਟੋਕੀਓ ’ਚ ਅਜੇ ਹੋ ਰਹੇ ਓਲੰਪਿਕ ਖੇਡਾਂ ਦਾ ਉਦਘਾਟਨ ਦੇਖ ਰਹੀ ਹਾਂ। ਦੁਨੀਆ ਦੇ ਸਭ ਤੋਂ ਉਤਮ ਐਥਲੀਟ ਆਪਣੇ ਦੇਸ਼ ਦੇ ਗੌਰਵ ਲਈ ਮੁਕਾਬਲੇ ’ਚ ਹੈ।
ਇਹ ਵੀ ਪੜ੍ਹੋ: Tokyo Olympics: ਭਾਰਤੀ ਜੂਡੋ ਖਿਡਾਰੀ ਸੁਸ਼ੀਲਾ ਸ਼ੁਰੂਆਤੀ ਗੇੜ ’ਚ ਹੀ ਹਾਰੀ
ਭਲੇ ਹੀ ਦਰਸ਼ਕ ਨਾ ਹੋਣ ਪਰ ਅਸੀਂ ਚੀਅਰ ਕਰਦੇ ਰਹਾਂਗੇ,ਚਾਹੇ ਅਸੀਂ ਕਿਤੇ ਵੀ ਹੋਈਏ। ਉਨ੍ਹਾਂ ਨੇ ਅੱਗੇ ਲਿਖਿਆ-ਓਲੰਪਿਕ ਖੇਡਾਂ ’ਚ ਭਾਗ ਲੈਣ ਵਾਲੇ ਸਾਰੇ ਖ਼ਿਡਾਰੀਆਂ ਨੂੰ ਸ਼ੁਭਕਾਮਨਾਵਾਂ।ਦੱਸ ਦੇਈਏ ਕਿ ਸ਼ੁੱਕਰਵਾਰ ਤੋਂ ਟੋਕੀਓ ਉਲੰਪਿਕ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਹ ਖੇਡ 8 ਅਗਸਤ ਤੱਕ ਚੱਲੇਗਾ,ਜਿਸ ’ਚਦੁਨੀਆ ਭਰ ਦੇ ਬਿਹਤਰੀ ਖ਼ਿਡਾਰੀ ਹਿੱਸਾ ਲੈ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।