ਟੋਕੀਓ ਓਲੰਪਿਕ: ਭਾਰਤ ਦੀਆਂ ਮਹਿਲਾ ਪਹਿਲਵਾਨਾਂ ਅੰਸ਼ੂ ਮਲਿਕ ਅਤੇ ਵਿਨੇਸ਼ ਫੋਗਾਟ ਨੇ ਕੀਤਾ ਨਿਰਾਸ਼

08/05/2021 12:03:03 PM

ਟੋਕੀਓ (ਭਾਸ਼ਾ) : ਟੋਕੀਓ ਓਲੰਪਿਕ ਦੇ ਰੈਸਲਿੰਗ ਮੈਟ ’ਤੇ ਭਾਰਤ ਦੀ ਚੰਗੀ ਸ਼ੁਰੂਆਤ ਨਹੀਂ ਰਹੀ। ਔਰਤਾਂ ਦੇ 57 ਕਿਲੋਗ੍ਰਾਮ ਕੈਟੇਗਰੀ ਵਿਚ ਭਾਰਤੀ ਦੀ ਅੰਸ਼ੂ ਮਲਿਕ ਰੇਪੇਚੇਜ ਰਾਊਂਡ ਵਿਚ ਰੂਸ ਦੀ ਪਹਿਲਵਾਨ ਵੈਲੇਰੀਆ ਤੋਂ ਹਾਰ ਗਈ। ਉਥੇ ਹੀ ਵਿਨੇਸ਼ ਫੋਗਾਟ ਕੁਆਰਟਰ ਫਾਈਨਲ ਵਿਚ ਬੇਲਾਰੂਸ ਦੀ ਪਹਿਲਵਾਨ ਤੋਂ ਹਾਰ ਗਈ। ਅੰਸ਼ੂ ਜੇਕਰ ਰੇਪੇਚੇਜ ਮੁਕਾਬਲਾ ਜਿੱਤ ਲੈਂਦੀ ਤਾਂ ਉਨ੍ਹਾਂ ਦੇ ਕਾਂਸੀ ਤਮਗਾ ਜਿੱਤਣ ਦੀਆਂ ਉਮੀਦਾਂ ਬਰਕਰਾਰ ਰਹਿੰਦੀਆਂ। ਵੇਲੇਰੀਆ ਨੇ ਅੰਸ਼ੂ ਨੂੰ 5-1 ਨਾਲ ਮਾਤ ਦਿੱਤੀ। ਰੂਸੀ ਪਹਿਲਵਾਨ ਨੇ ਮੁਕਾਬਲੇ ਦੀ ਸ਼ੁਰੂਆਤ ਵਿਚ ਹੀ 1 ਅੰਕ ਲੈ ਕੇ ਅੰਸ਼ੂ ’ਤੇ ਦਬਾਅ ਬਣਾਇਆ ਪਰ ਭਾਰਤ ਦੀ ਇਸ ਨੌਜਵਾਨ ਪਹਿਲਵਾਨ ਨੇ ਜਵਾਬੀ ਹਮਲਾ ਕੀਤਾ ਅਤੇ ਇਕ ਅੰਕ ਹਾਸਲ ਕਰ ਸਕੋਰ ਨੂੰ 1-1 ਨਾਲ ਬਰਾਬਰ ਕਰ ਦਿੱਤਾ ਪਰ ਮੈਚ ਦੇ ਅੰਤ ਵਿਚ ਵੇਲੇਰੀਆ ਨੇ ਦਾਅ ਦਿਖਾਇਆ ਅਤੇ ਸਿੱਧਾ 4 ਅੰਕ ਹਾਸਲ ਕਰਕੇ 5-1 ਨਾਲ ਮੁਕਾਬਲਾ ਜਿੱਤ ਲਿਆ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਅੰਸ਼ੂ ਨੂੰੰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰੀ ਕੁਆਟਰ ਫਾਈਨਲ ਵਿਚ ਵੀ ਹਾਰ ਸਾਹਮਣਾ ਕਰਨਾ ਪਿਆ ਸੀ। ਇਸ ਮੁਕਾਬਲੇ ਵਿਚ ਉਨ੍ਹਾਂ ਨੂੰ ਬੁਲਗਾਰੀਆ ਦੀ ਇਰੀਆਨਾ ਕੁਰਾਚਕਿਨਾ ਨੇ 8-2 ਨਾਲ ਹਰਾਇਆ ਸੀ ਅਤੇ ਟੋਕੀਓ ਓਲੰਪਿਕ ਦੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਲਈ ਕੁਸ਼ਤੀ ਵਿਚ ਰੇਪੇਚੇਜ ਰਾਊਂਡ ਹਮੇਸ਼ਾ ਤੋਂ ਹੀ ਚੰਗਾ ਰਿਹਾ ਹੈ। ਓਲੰਪਿਕ ਇਤਿਹਾਸ ਵਿਚ ਭਾਰਤ ਨੂੰ ਇਸ ਜ਼ਰੀਏ ਹੁਣ ਤੱਕ 3 ਕਾਂਸੀ ਤਮਗੇ ਮਿਲ ਚੁੱਕੇ ਹਨ ਪਰ ਬਦਕਿਸਮਤੀ ਨਾਲ ਅੰਸ਼ੂ ਮਲਿਕ ਚੌਥਾ ਤਮਗਾ ਹਾਸਲ ਕਰਨ ਵਿਚ ਅਸਫ਼ਲ ਰਹੀ।

ਅੰਸ਼ੂ ਤੋਂ ਬਾਅਦ ਵਿਸ਼ਵ ਨੰਬਰ ਇਕ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਮਹਿਲਾ ਫ੍ਰੀਸਟਾਈਲ 53 ਕਿਲੋਗ੍ਰਾਮ ਕੁਸ਼ਤੀ ਦੇ ਕੁਆਟਰ ਫਾਈਨਲ ਵਿਚ ਬੁਲਗਾਰੀਆ ਦੀ ਵੇਨੇਸਾ ਕਲਾਡਜਿੰਸਕਾਇਆ ਤੋਂ ਹਾਰ ਗਈ। ਬੁਲਗਾਰੀਆ ਦੀ ਪਹਿਲਵਾਨ ਨੇ ਸ਼ੁਰੂ ਤੋਂ ਹੀ ਮੁਕਾਬਲੇ ਵਿਚ ਹਮਲਾਵਰਤਾ ਦਿਖਾਈ ਅਤੇ ਸ਼ੁਰੂਆਤ ਵਿਚ ਹੀ 2-0 ਦੀ ਬੜ੍ਹਤ ਲੈ ਲਈ। ਵਿਨੇਸ਼ ਨੇ ਹਾਲਾਂਕਿ ਵਾਪਸੀ ਕਰਦੇ ਹੋਏ 2 ਅੰਕ ਲਏ ਪਰ ਅੰਤਰ ਵਿਚ ਵੇਨੇਸਾ ਨੇ ਵਿਨੇਸ਼ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ। ਵਿਨੇਸ਼ ਕੋਲ ਹੁਣ ਰੇਪੇਚੇਜ ਰਾਊਂਡ ਵਿਚ ਪਹੁੰਚ ਕੇ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ, ਬਸ਼ਰਤੇ ਵੇਨੇਸਾ ਫਾਈਨਲ ਰਾਊਂਡ ਵਿਚ ਪਹੁੰਚੇ। ਵਿਨੇਸ਼ ਨੇ ਇਸ ਤੋਂ ਪਹਿਲਾਂ ਅੱਜ ਸਵੇਰੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਵਿਚ ਰਿਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਵੀਡਨ ਦੀ ਸੋਫੀਆ ਮੈਟਸਸਨ ਨੂੰ 7-1 ਨਾਲ ਹਰਾਇਆ ਸੀ। 

ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਤੁਹਾਡੇ ’ਤੇ ਮਾਣ ਹੈ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News