ਟੋਕੀਓ ਓਲੰਪਿਕ ’ਚ ਸਾਡੇ ਧਾਕੜ, 3 ਗੋਲਫ਼ਰਸ ਨੇ ਕੀਤਾ ਕੁਆਲੀਫਾਈ, ਅਦਿਤੀ ਅਸ਼ੋਕ ਪਹਿਲੀ ਮਹਿਲਾ

Friday, Jul 02, 2021 - 07:55 PM (IST)

ਟੋਕੀਓ ਓਲੰਪਿਕ ’ਚ ਸਾਡੇ ਧਾਕੜ, 3 ਗੋਲਫ਼ਰਸ ਨੇ ਕੀਤਾ ਕੁਆਲੀਫਾਈ, ਅਦਿਤੀ ਅਸ਼ੋਕ ਪਹਿਲੀ ਮਹਿਲਾ

ਸਪੋਰਟਸ ਡੈਸਕ— ਭਾਰਤ ਵੱਲੋਂ ਟੋਕੀਓ ਓਲੰਪਿਕਸ ’ਚ ਪਹਿਲੀ ਵਾਰ ਤਿਨ ਗੋਲਫ਼ਰ ਜਾਣਗੇ। ਅਨਿਰਬਾਨ ਲਾਹਿੜੀ, ਉਦੇਅਨ ਮਾਨੇ ਦੇ ਨਾਲ ਅਦਿਤੀ ਅਸ਼ੋਕ ਆਪਣੀ ਕਿਸਤਮ ਆਜ਼ਮਾਉਣਗੇ। ਅਦਿਤੀ ਪਹਿਲੀ ਮਹਿਲਾ ਗੋਲਫ਼ਰ ਹੈ ਜੋ ਭਾਰਤ ਵੱਲੋਂ ਖੇਡਣ ਜਾਵੇਗੀ।

ਗੋਲਫ਼ ’ਚ ਸਾਡੇ ਖਿਡਾਰੀ

ਅਨਿਰਬਾਨ ਲਾਹਿੜੀ
ਜਨਮ 29 ਜੂਨ 1987 ਪੁਣੇ

PunjabKesariਜੇਤੂ
ਏਸ਼ੀਆ ਗੇਮਸ 2006 ਦੋਹਾ
ਟੀਮ ਈਵੈਂਟ ’ਚ ਸਿਲਵਰ
---
ਉਦੇਅਨ ਮਾਨੇ
ਜਨਮ 24 ਫ਼ਰਵਰੀ 1991
ਬੈਂਗਲੁਰੂ, ਕਰਨਾਟਕ

PunjabKesariਜੇਤੂ 
ਟਾਟਾ ਸਟੀਲ ਚੈਂਪੀਅਨਸ਼ਿਪ 2020
ਐੱਨ. ਸੀ. ਆਰ. ਓਪਨ 2021
---
ਅਦਿਤੀ ਅਸ਼ੋਕ
ਜਨਮ 29 ਮਾਰਚ 1998
ਬੈਂਗਲੁਰੂ, ਕਰਨਾਟਕ

PunjabKesariਜੇਤੂ
ਲੇਡੀਜ਼ ਯੂਰਪੀਅਨ ਟੂਰ 3
ਐੱਲ. ਈ. ਟੀ. ਰੂਕੀ ਆਫ਼ ਦਿ ਈਅਰ 2016

PunjabKesariਭਾਰਤ ਦੀ ਉਭਰਦੀ ਗੋਲਫ਼ਰ ਅਦਿਤੀ
ਬੈਂਗਲੁਰੂ ’ਚ ਜੰਮੀ ਤੇ ਦਿ ਫ਼੍ਰੈਂਕ ਐਂਥਨੀ ਪਬਲਿਕ ਸਿੱਖਿਆ ਅਦਾਰੇ ਤੋਂ ਗਰੈਜੁਏਟ ਅਦਿਤੀ ਨੇ 5 ਸਾਲ ਦੀ ਉਮਰ ’ਚ ਗੋਲਫ਼ ਖੇਡਣੀ ਸ਼ੁਰੂ ਕੀਤੀ ਸੀ। ਪਿਤਾ ਅਸ਼ੋਕ ਗੁਡਲਾਮਣੀ ਉਨ੍ਹਾਂ ਦੇ ਕੈਡੀ ਹਨ। ਅਦਿਤੀ ਪਹਿਲੀ ਭਾਰਤੀ ਗੋਲਫ਼ਰ ਹੈ ਜੋ ਕਿ ਏਸ਼ੀਆਈ ਯੁਵਾ ਖੇਡ (2013), ਯੁਵਾ ਓਲੰਪਿਕ ਖੇਡ (2014) ਤੇ ਏਸ਼ੀਆਈ ਖੇਡ (2014) ’ਚ ਖੇਡੀ।
2017 ’ਚ ਉਨ੍ਹਾਂ ਨੇ ਐੱਲ. ਪੀ. ਜੀ. ਏ. ’ਚ ਐਂਟਰੀ ਕੀਤੀ ਤੇ ਅੱਠਵੇਂ ਸਥਾਨ ’ਤੇ ਰਹੀ।
-2018 ਦੇ 25 ਈਵੈਂਟ ਦੇ 17 ’ਚ ਉਨ੍ਹਾਂ ਨੇ ਕਟ ਹਾਸਲ ਕੀਤਾ।
- 2019 ਦੇ 22 ਈਵੈਂਟਸ ਦੇ 13 ’ਚ ਕਟ ਹਾਸਲ ਕੀਤਾ।

ਓਲੰਪਿਕ ’ਚ ਗੋਲਫ਼
35 ਦੇਸ਼ਾਂ ਦੇ ਗੋਲਫ਼ਰ ਲੈਣਗੇ ਟੋਕੀਓ ਓਲੰਪਕ ’ਚ ਹਿੱਸਾ।
2 ਈਵੈਂਟ ’ਚ ਕੁਲ 120 ਪ੍ਰਤੀਭਾਗੀ ਲੈਣਗੇ ਹਿੱਸਾ
ਕਾਸੁਮਿਗਾਸੇਕੀ ਕੰਟ੍ਰੀ ਕਲੱਬ ’ਚ 29 ਜੁਲਾਈ ਤੋਂ ਪੁਰਸ਼, 3 ਅਗਸਤ ਤੋਂ ਮਹਿਲਾਵਾਂ ਦੇ ਮੁਕਾਬਲੇ

ਭਾਰਤ ਦਾ ਓਲੰਪਿਕ ਇਤਿਹਾਸ : ਭਾਰਤੀ ਗੋਲਫ਼ਰ ਓਲੰਪਿਕ ’ਚ ਅਜੇ ਤਕ ਦਬਦਬਾ ਬਣਾਉਣ ’ਚ ਕਾਮਯਾਬ ਨਹੀਂ ਰਹੇ। 2016 ਓਲੰਪਿਕ ’ਚ ਸ਼ਿਵ ਚੌਰਸੀਆ ਦੇ ਨਾਲ ਅਨਿਰਬਾਨ ਲਾਹਿੜੀ ਹੀ ਕੁਆਲੀਫ਼ਾਈ ਹੋਏ ਸਨ। ਪਰ ਦੋਵਾਂ ਨੂੰ ਜਿੱਤ ਨਸੀਬ ਨਾ ਹੋਈ। ਇਸ ਵਾਰ ਭਾਰਤ ਤੋਂ ਤਿੰਨ ਗੋਲਫ਼ਰ ਹਿੱਸਾ ਲੈ ਰਹੇ ਹਨ।


author

Tarsem Singh

Content Editor

Related News