ਕੋਵਿਡ ਪਾਜ਼ੇਟਿਵ ਪਾਏ ਜਾਣ ਕਾਰਨ 3 ਖਿਡਾਰੀ ਓਲੰਪਿਕ ਤੋਂ ਬਾਹਰ

Thursday, Jul 22, 2021 - 02:25 PM (IST)

ਕੋਵਿਡ ਪਾਜ਼ੇਟਿਵ ਪਾਏ ਜਾਣ ਕਾਰਨ 3 ਖਿਡਾਰੀ ਓਲੰਪਿਕ ਤੋਂ ਬਾਹਰ

ਟੋਕੀਓ (ਭਾਸ਼ਾ) : ਓਲੰਪਿਕ ਖੇਡਾਂ ਸ਼ੁਰੂ ਹੋਣ ਨੂੰ ਸਿਰਫ਼ ਅੱਜ ਦਾ ਦਿਨ ਬਾਕੀ ਰਹਿ ਗਿਆ ਹੈ ਪਰ ਖਿਡਾਰੀਆਂ ’ਤੇ ਕੋਰੋਨਾ ਦਾ ਖ਼ਤਰਾ ਵਧਦਾ ਜਾ ਰਿਹਾ ਹੈ। 2 ਦਿਨ ਪਹਿਲਾਂ 3 ਵੱਖ-ਵੱਖ ਦੇਸ਼ਾਂ ਦੇ 3 ਖਿਡਾਰੀ ਕੋਵਿਡ-19 ਨਾਲ ਪੀੜਤ ਹੋਣ ਦੇ ਕਾਰਨ ਬੁੱਧਵਾਰ ਨੂੰ ਟੋਕੀਓ ਖੇਡਾਂ ’ਚੋਂ ਬਾਹਰ ਹੋ ਗਏ। ਚਿਲੀ ਦੀ ਤਾਈਕਵਾਂਡੋ ਖਿਡਾਰੀ ਫਰਨਾਡਾ ਏਗਵਾਇਰ, ਨੀਦਰਲੈਂਡ ਦੀ ਸਕੇਟਬੋਰਡ ਖਿਡਾਰੀ ਕੈਂਡੀ ਜੇਕਬਸ ਅਤੇ ਚੈਕ ਗਣਰਾਜ ਦੇ ਟੇਬਲ ਟੈਨਿਸ ਖਿਡਾਰੀ ਪਾਵੇਲ ਸਿਰੂਸੇਕ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਓਲੰਪਿਕ ਤੋਂ ਬਾਹਰ ਹੋ ਗਏ।

ਇਹ ਵੀ ਪੜ੍ਹੋ: ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ

ਫਰਨਾਡਾ ਇੱਥੇ ਹਵਾਈਅੱਡੇ ’ਤੇ ਪਹੁੰਚਣ ’ਤੇ ਹੋਏ ਟੈਸਟ ਵਿਚ ਪਾਜ਼ੇਟਿਵ ਪਾਈ ਗਈ, ਜਦੋਂਕਿ ਕੈਂਡੀ ਅਤੇ ਪਾਵੇਲ ਦੇ ਨਤੀਜੇ ਦਾ ਖ਼ੁਲਾਸਾ ਖੇਡ ਪਿੰਡ ਵਿਚ ਹੋਇਆ। ਇਸ ਤਰ੍ਹਾਂ ਨਾਲ ਖੇਡ ਪਿੰਡ ਵਿਚ ਪਾਜ਼ੇਟਿਵ ਪਾਏ ਗਏ ਖਿਡਾਰੀਆਂ ਦੀ ਸੰਖਿਆ 7 ਹੋ ਗਈ ਹੈ। ਚਿਲੀ ਦੀ ਰਾਸ਼ਟਰੀ ਓਲੰਪਿਕ ਕਮੇਟੀ (ਐਨ.ਓ.ਸੀ.) ਨੇ ਬਿਆਨ ਵਿਚ ਕਿਹਾ, ‘ਜਾਪਾਨ ਪਹੁੰਚਣ ’ਤੇ ਕੀਤੇ ਗਏ ਟੈਸਟ ਵਿਚ ਫਰਨਾਡਾ ਏਗਵਾਇਰ ਕੋਵਿਡ-19 ਪਾਜ਼ੇਟਿਵ ਪਾਈ ਗਈ।’ ਕੈਂਡੀ ਨੇ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਸੰਦੇਸ਼ ਵਿਚ ਘੋਸ਼ਣਾ ਕੀਤੀ ਕਿ ਉਨ੍ਹਾਂ ਦਾ ਓਲੰਪਿਕ ਅਭਿਆਨ ਹੁਣ ਖ਼ਤਮ ਹੋ ਚੁੱਕਾ ਹੈ। ਕੈਂਡੀ ਨੇ ਲਿਖਿਆ, ‘ਮੇਰਾ ਦਿਲ ਟੁੱਟ ਗਿਆ ਹੈ। ਬਦਕਿਸਮਤੀ ਨਾਲ ਅੱਜ ਸਵੇਰੇ ਮੈਂ ਕੋਵਿਡ-19 ਪਾਜ਼ੇਟਿਵ ਪਾਈ ਗਈ, ਜਿਸ ਮਤਲਬ ਹੈ ਕਿ ਮੇਰਾ ਓਲੰਪਿਕ ਸਫ਼ਰ ਇੱਥੇ ਹੀ ਖ਼ਤਮ ਹੋ ਗਿਆ। ਇਨ੍ਹਾਂ ਸਥਿਤੀਆਂ ਤੋਂ ਬਚਣ ਲਈ ਜੋ ਸੰਭਵ ਸੀ ਉਹ ਕੀਤਾ ਅਤੇ ਸਾਰੀਆਂ ਸਵਧਾਨੀਆਂ ਵਰਤੀਆਂ ਸਨ।’ 

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’

ਫਰਨਾਡਾ ਉਜਬੇਕਿਸਤਾਨ ਤੋਂ ਕੋਵਿਡ ਨੈਗੇਟਿਵ ਨਤੀਜੇ ਨਾਲ ਟੋਕੀਓ ਆਈ ਸੀ ਪਰ ਇੱਥੇ ਹਵਾਈਅੱਡੇ ’ਤੇ ਹੋਏ ਐਂਟੀਜੇਨ ਅਤੇ ਪੀ.ਸੀ.ਆਰ. ਟੈਸਟਾਂ ਵਿਚ ਪਾਜ਼ੇਟਿਵ ਪਾਈ ਗਈ, ਜਿਸ ਦੇ ਬਾਅਦ ਉਨ੍ਹਾਂ ਨੂੰ ਪਹਿਲਾਂ ਤੋਂ ਨਿਰਧਾਰਤ ਇਕਾਂਤਵਾਸ ਸੁਵਿਧਾ ਵਿਚ ਰੱਖਿਆ ਗਿਆ ਹੈ। ਚਿਲੀ ਦੀ ਐਨ.ਓ.ਸੀ. ਨੇ ਕਿਹਾ, ‘ਖਿਡਾਰੀ ਵਿਚ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਹੈ ਅਤੇ ਉਹ ਸਿਹਤਮੰਦ ਹੈ ਪਰ ਬਦਕਿਸਮਤੀ ਨਾਲ ਉਹ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕੇਗੀ, ਕਿਉਂਕਿ ਜਾਪਾਨ ਦੇ ਸਿਹਤ ਅਧਿਕਾਰੀਆਂ ਨੇ ਘੱਟ ਤੋਂ ਘੱਟ 10 ਦਿਨ ਦਾ ਇਕਾਂਤਵਾਸ ਲਾਗੂ ਕੀਤਾ ਹੈ।’

ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News