ਟੋਕੀਓ ਓਲੰਪਿਕ ਮਸ਼ਾਲ ਰਿਲੇ ਦਾ ਚਿਬਾ ਪੜਾਅ ਖ਼ਤਮ

Saturday, Jul 03, 2021 - 09:24 PM (IST)

ਟੋਕੀਓ— ਟੋਕੀਓ ਓਲੰਪਿਕ ਮਸ਼ਾਲ ਰਿਲੇ ਨੇ ਸ਼ਨੀਵਾਰ ਨੂੰ ਚਿਬਾ ਸੂਬੇ ਦੀ ਯਾਤਰਾ ਖ਼ਤਮ ਕੀਤੀ ਜੋ ਕਿ ਰਾਜਧਾਨੀ ਟੋਕੀਓ ਦੇ ਕਰੀਬ ਹੈ। ਚਿਬਾ ਸੂਬਾ ਟੋਕੀਓ ਤੋਂ ਬਿਲਕੁਲ ਬਾਹਰ ਹੈ ਤੇ ਉੱਥੇ ਕੋਵਿਡ-19 ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ। ਇਸ ਲਈ ਸੜਕਾਂ ’ਤੇ ਰਿਲੇ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ ਜਿਸ ਨਾਲ ਇਕ ਮੰਚ ’ਤੇ ਹੀ ਅਥਲੀਟਾਂ ਨੇ ਇਕ ਦੂਜੇ ਨੂੰ ਮਸ਼ਾਲ ਸੌਂਪਣ ਦਾ ਕੰਮ ਪੂਰਾ ਕੀਤਾ। ਟੋਕੀਓ ਓਲੰਪਿਕ ਮਸ਼ਾਲ ਰਿਲੇ ਨੂੰ 121 ਦਿਨ ’ਚ ਸਾਰੇ 47 ਸੂਬਿਆਂ ਦਾ ਦੌਰਾ ਕਰਨਾ ਹੈ ਜਿਸ ਦਾ ਸਮਾਪਨ ਟੋਕੀਓ ’ਚ ਉਦਘਾਟਨ ਸਮਾਰੋਹ ’ਚ 23 ਜੁਲਾਈ ਨੂੰ ਹੋਵੇਗਾ।


Tarsem Singh

Content Editor

Related News